For the best experience, open
https://m.punjabitribuneonline.com
on your mobile browser.
Advertisement

ਫੁਟਬਾਲ: ਯੂਨਾਈਟਿਡ ਕਲੱਬ ਨੇ ਮਾਲੇਰਕੋਟਲਾ ਨੂੰ ਹਰਾਇਆ

06:59 AM Sep 09, 2024 IST
ਫੁਟਬਾਲ  ਯੂਨਾਈਟਿਡ ਕਲੱਬ ਨੇ ਮਾਲੇਰਕੋਟਲਾ ਨੂੰ ਹਰਾਇਆ
ਜੇਤੂ ਟੀਮ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਡੀਆਈਜੀ ਹਰਚਰਨ ਸਿੰਘ ਭੁੱਲਰ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਸਤੰਬਰ
ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਵੱਲੋਂ ਅਲ ਕੇਸਰ ਫੁਟਬਾਲ ਅਕੈਡਮੀ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਿਲ੍ਹਾ ਰਹਿਮਤਗੜ੍ਹ ਦੇ ਮਿਨੀ ਸਟੇਡੀਅਮ ਵਿੱਚ ਦੋ ਰੋਜ਼ਾ ਦਿਨ-ਰਾਤ ਦਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਡੀਆਈਜੀ (ਪਟਿਆਲਾ ਰੇਂਜ) ਹਰਚਰਨ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਫਾਈਨਲ ਮੁਕਾਬਲੇ ਵਿੱਚ ਯੂਨਾਈਟਿਡ ਫੁਟਬਾਲ ਕਲੱਬ ਮਾਲੇਰਕੋਟਲਾ ਨੇ ਮਾਲੇਰਕੋਟਲਾ ਫੁਟਬਾਲ ਕਲੱਬ ਨੂੰ 2-1 ਦੇ ਫ਼ਰਕ ਨਾਲ ਹਰਾਇਆ।
ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ। ਸਭਨਾਂ ਦਾ ਫ਼ਰਜ਼ ਬਣਦਾ ਹੈ ਕਿ ਦੇਸ਼ ਦੇ ਇਸ ਭਵਿੱਖ ਨੂੰ ਸਹੀ ਮਾਰਗ ਸੇਧ ਕੇ ਇਨ੍ਹਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਈਏ। ਸ੍ਰੀ ਭੁੱਲਰ ਨੇ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੂੰ ਇਹ ਉਪਰਾਲਾ ਕਰਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਲੇਰਕੋਟਲਾ ਪੁਲੀਸ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅਜਿਹੇ ਟੂਰਨਾਮੈਂਟ ਹਰ ਸਾਲ ਹੋਣੇ ਚਾਹੀਦੇ ਹਨ। ਟੂਰਨਾਮੈਂਟ ਦੌਰਾਨ ਪੁਲੀਸ ਕਪਤਾਨ ਗੁਰਸ਼ਰਨ ਕੌਰ, ਉਪ ਪੁਲੀਸ ਕਪਤਾਨ ਕੁਲਦੀਪ ਸਿੰਘ, ਉਪ ਪੁਲੀਸ ਕਪਤਾਨ ਹਰਵਿੰਦਰ ਸਿੰਘ ਖਹਿਰਾ, ਥਾਣਾ ਸ਼ਹਿਰੀ ਮਾਲੇਰਕੋਟਲਾ-1, ਥਾਣਾ ਸ਼ਹਿਰੀ -2, ਥਾਣਾ ਮੁਖੀ ਅਮਰਗੜ੍ਹ, ਸੰਦੌੜ ਅਤੇ ਅਹਿਮਦਗੜ੍ਹ , ਅਲ ਕੇਸਰ ਫੁਟਬਾਲ ਅਕੈਡਮੀ ਦੇ ਪ੍ਰਬੰਧਕਾਂ ਮੁਹੰਮਦ ਨਜ਼ੀਰ, ਮੁਹੰਮਦ ਸ਼ਰੀਫ, ਮੁਹੰਮਦ ਅਸ਼ਰਫ ,ਅਬਦੁਲ ਸਕੀਮ ਅਤੇ ਮੁਹੰਮਦ ਸ਼ਮਸ਼ਾਦ ਦਾ ਯੋਗਦਾਨ ਅਹਿਮ ਰਿਹਾ।

Advertisement

Advertisement
Advertisement
Author Image

Advertisement