For the best experience, open
https://m.punjabitribuneonline.com
on your mobile browser.
Advertisement

ਫੁਟਬਾਲ: ਮਜਾਰੀ ਦੀ ਟੀਮ ਨੇ ਟੂਰਨਾਮੈਂਟ ਜਿੱਤਿਆ

08:39 AM Jul 06, 2023 IST
ਫੁਟਬਾਲ  ਮਜਾਰੀ ਦੀ ਟੀਮ ਨੇ ਟੂਰਨਾਮੈਂਟ ਜਿੱਤਿਆ
ਜੇਤੂ ਟਰਾਫੀ ਨਾਲ ਮਜਾਰੀ ਟੀਮ ਦੀੇ ਖਿਡਾਰੀ ਅਤੇ ਹੋਰ।
Advertisement

ਪੱਤਰ ਪ੍ਰੇਰਕ
ਸਮਰਾਲਾ, 5 ਜੁਲਾਈ
ਨਨਕਾਣਾ ਸਾਹਿਬ ਯੂਥ ਫੁੱਟਬਾਲ ਕਲੱਬ ਸਮਰਾਲਾ ਵੱਲੋਂ ਤਿੰਨ ਰੋਜ਼ਾ ਡੇ-ਨਾਈਟ ਫੁਟਬਾਲ ਟੂਰਨਾਮੈਂਟ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਖੇਡ ਮੈਦਾਨ ਵਿੱਚ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਟੂਰਨਾਮੈਂਟ ਵਿੱਚ ਫੁਟਬਾਲ ਟੀਮਾਂ ਨੇ ਸ਼ਾਮ 6 ਵਜੇ ਤੋਂ ਦੇਰ ਰਾਤ 1 ਵਜੇ ਤੱਕ ਪ੍ਰਦਰਸ਼ਨ ਕੀਤਾ।
ਕਲੱਬ ਦੇ ਫੁੱਟਬਾਲ ਕੋਚ ਇਮਰੋਜ਼ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਆਲ ਓਪਨ ਦੀਆਂ ਕੁੱਲ 16 ਟੀਮਾਂ ਨੇ ਹਿੱਸਾ ਲਿਆ। ਆਖਰੀ ਦਿਨ ਹੋਏ ਫਾਈਨਲ ਮੁਕਾਬਲੇ ਵਿੱਚ ਪਿੰਡ ਮਾਜਰੀ ਦੀ ਟੀਮ ਨੇ ਹੰਬੋਵਾਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਰਹੀ ਮਜਾਰੀ ਦੀ ਟੀਮ ਨੂੰ ਕਲੱਬ ਵੱਲੋਂ 21,000 ਰੁਪਏ ਨਕਦ, ਟਰਾਫ਼ੀ ਅਤੇ ਸਾਰੇ ਖਿਡਾਰੀਆਂ ਨੂੰ ਮੈਡਲਾਂ ਨਾਲ ਜਦਕਿ ਉਪਜੇਤੂ ਪਿੰਡ ਹੰਬੋਵਾਲ ਦੀ ਟੀਮ ਨੂੰ 16,000 ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਨੇ ਕਿਹਾ ਕਿ ਟੂਰਨਾਮੈਂਟ ਦਾ ਮਕਸਦ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਕੇ ਉਨ੍ਹਾਂ ਨੂੰ ਤੰਦਰੁਸਤ ਰੱਖਣਾ ਹੈ, ਜਿਸ ਨਾਲ ਇਕ ਤੰਦਰੁਸਤ ਸਮਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×