ਫੁਟਬਾਲ: ਫੈਲਿਕਸ ਦੇ ਗੋਲ ਸਦਕਾ ਬਾਰਸੀਲੋਨਾ ਨੇ ਐਟਲੈਟਿਕੋ ਮੈਡਰਿਡ ਨੂੰ ਹਰਾਇਆ
ਮੈਡਰਿਡ: ਜੋਓ ਫੈਲਿਕਸ ਨੇ ਆਪਣੇ ਸਾਬਕਾ ਕਲੱਬ ਖ਼ਿਲਾਫ਼ ਗੋਲ ਕੀਤਾ, ਜਿਸ ਸਦਕਾ ਬਾਰਸੀਲੋਨਾ ਨੇ ਐਟਲੈਟਿਕੋ ਮੈਡਰਿਡ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਫੁਟਬਾਲ ਲੀਗ ਲਾ ਲਿਗਾ ਦੇ ਸਿਖਰ ’ਤੇ ਪਹੁੰਚਣ ਵੱਲ ਕਦਮ ਵਧਾਇਆ। ਬਾਰਸੀਲੋਨਾ ਨੇ ਫੈਲਿਕਸ ਨੂੰ ਐਟਲੈਟਿਕੋ ਤੋਂ ਕੰਟਰੈਕਟ ’ਤੇ ਲਿਆ ਹੈ। ਉਸ ਨੇ 28ਵੇਂ ਮਿੰਟ ਵਿੱਚ ਗੋਲ ਕੀਤਾ ਜੋ ਅਖ਼ੀਰ ਵਿੱਚ ਫ਼ੈਸਲਾਕੁੰਨ ਸਾਬਤ ਹੋਇਆ। ਇਸ ਸਦਕਾ ਬਾਰਸੀਲੋਨਾ ਆਪਣੇ ਘਰੇਲੂ ਮੈਦਾਨ ’ਤੇ ਜਿੱਤ ਦਰਜ ਕਰਨ ’ਚ ਸਫ਼ਲ ਰਿਹਾ। ਇਸ ਜਿੱਤ ਨਾਲ ਬਾਰਸੀਲੋਨਾ ਦੇ 15 ਮੈਚ ਵਿੱਚ 34 ਅੰਕ ਹੋ ਗਏ ਹਨ ਅਤੇ ਉਹ ਸਿਖਰ ’ਤੇ ਕਾਬਰ਼ ਰਿਆਲ ਮੈਡਰਿਡ ਅਤੇ ਗਿਰੋਨਾ ਤੋਂ ਚਾਰ ਅੰਕ ਪਿੱਛੇ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਸ਼ਨਿਚਰਵਾਰ ਨੂੰ ਜਿੱਤ ਦਰਜ ਕੀਤੀ ਸੀ। ਰਿਆਲ ਮੈਡਰਿਡ ਨੇ ਗ੍ਰੇਨਾਡਾ ਨੂੰ 2-0 ਨਾਲ ਅਤੇ ਗਿਰੋਨਾ ਨੇ ਵੇਲੈਂਸਿਆ ਨੂੰ 2-1 ਨਾਲ ਹਰਾਇਆ ਸੀ। ਇਸ ਹਾਰ ਨਾਲ ਐਟਲੈਟਿਕੋ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਉਹ ਤੀਜੇ ਸਥਾਨ ’ਤੇ ਕਾਬਜ਼ ਬਾਰਸੀਲੋਨਾ ਤੋਂ ਤਿੰਨ ਅੰਕ ਪਿੱਛੇ ਹੈ। ਹਾਲਾਂਕਿ ਐਟਲੈਟਿਕੋ ਨੇ ਬਾਰਸੀਲੋਨਾ ਤੋਂ ਇੱਕ ਮੈਚ ਘੱਟ ਖੇਡਿਆ ਹੈ। -ਏਪੀ