ਕਸ਼ਮੀਰ ਵਾਦੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ ਤੇ ਮੈਦਾਨਾਂ ’ਚ ਮੀਂਹ
01:47 PM Jan 29, 2024 IST
Advertisement
ਸ੍ਰੀਨਗਰ, 29 ਜਨਵਰੀ
ਕਸ਼ਮੀਰ ਦੇ ਕਈ ਉੱਚੇ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ 'ਚ ਅੱਜ ਮੀਂਹ ਪਿਆ। ਗੁਲਮਰਗ ਅਤੇ ਗੁਰੇਜ਼ ਦੇ ਸਕੀ-ਰਿਜ਼ਾਰਟ ਅਤੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਦੇ ਉੱਚੇ ਇਲਾਕਿਆਂ 'ਚ ਅੱਜ ਤਾਜ਼ਾ ਬਰਫਬਾਰੀ ਹੋਈ। ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਟੂਰਿਸਟ ਰਿਜ਼ੋਰਟ 'ਚ ਵੀ ਤਾਜ਼ਾ ਬਰਫਬਾਰੀ ਹੋਈ ਹੈ। ਸ੍ਰੀਨਗਰ-ਲੇਹ ਹਾਈਵੇਅ 'ਤੇ ਜ਼ੋਜਿਲਾ ਪਾਸ ਦੇ ਨਾਲ-ਨਾਲ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦਰਾਸ 'ਚ ਬਰਫਬਾਰੀ ਦੀਆਂ ਖ਼ਬਰਾਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਵਿੱਚ ਕਿਤੇ-ਕਿਤੇ ਹਲਕੀ ਬਾਰਸ਼/ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਹੈ।
Advertisement
Advertisement
Advertisement