ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Snowfall in Shimla: ਸ਼ਿਮਲਾ ’ਚ ਹਲਕੀ ਬਰਫ਼ਬਾਰੀ ਤੋਂ ਸੈਲਾਨੀ, ਕਿਸਾਨੀ ਤੇ ਮੁਕਾਮੀ ਲੋਕ ਸਭ ਖ਼ੁਸ਼

02:15 PM Dec 23, 2024 IST

ਸ਼ਿਮਲਾ, 23 ਦਸੰਬਰ  
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਸੋਮਵਾਰ ਨੂੰ ਸੀਜ਼ਨ ਦੀ ਦੂਜੀ ਹਲਕੀ ਬਰਫ਼ਬਾਰੀ ਹੋਈ, ਜਿਸ ਨਾਲ ਸੈਲਾਨੀਆਂ, ਸਥਾਨਕ ਲੋਕਾਂ ਅਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਖ਼ੁਸ਼ੀ ’ਚ ਉੱਨੀ ਕੱਪੜਿਆਂ ਵਿੱਚ ਸਜੇ ਸਥਾਨਕ ਵਸਨੀਕ ਤੇ ਸੈਲਾਨੀ ਬੱਦਲਵਾਈ ਵਾਲੇ ਅਸਮਾਨ ਹੇਠ ਬਰਫ਼ਬਾਰੀ ਦਾ ਆਨੰਦ ਲੈਣ ਲਈ ਬਾਹਰ ਨਿਕਲੇ। ਇਸ ਦੌਰਾਨ ਖੇਤਰ ਵਿੱਚ ਬਰਫ਼ੀਲੀਆਂ ਹਵਾਵਾਂ ਚੱਲ ਰਹੀਆਂ ਸਨ। ਸੈਲਾਨੀ ਸ਼ਹਿਰ ਦੇ ਦੇ ਰਿਜ ਅਤੇ ਮਾਲ ਰੋਡ 'ਤੇ ਬਰਫ਼ਬਾਰੀ ਦਾ ਆਨੰਦ ਮਾਣਦੇ ਦੇਖੇ ਗਏ।

Advertisement

ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਥੋਂ ਨੇੜਲੇ ਕੁਫ਼ਰੀ ਅਤੇ ਨਾਰਕੰਡਾ ਦੇ ਸੈਲਾਨੀ ਕੇਂਦਰਾਂ ਤੋਂ ਇਲਾਵਾ ਖੜਾਪੱਥਰ, ਚੌਰਧਰ ਅਤੇ ਚੰਸ਼ਾਲ ਸਣੇ ਉੱਚੇ ਪਹਾੜੀ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ  ਹੈ। ਸਥਾਨਕ ਮੌਸਮ ਵਿਭਾਗ ਨੇ ਸੋਮਵਾਰ, ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਦਰਮਿਆਨੇ ਅਤੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਸੀ।


ਬਰਫ਼ਬਾਰੀ, ਜਿਸਨੂੰ ਅਕਸਰ ਸੇਬਾਂ ਲਈ "ਚਿੱਟੀ ਖਾਦ" ਕਿਹਾ ਜਾਂਦਾ ਹੈ, ਨੇ ਸ਼ਿਮਲਾ ਦੇ ਉੱਪਰਲੇ ਖੇਤਰ ਦੇ ਕਿਸਾਨਾਂ ਵਿੱਚ ਚੰਗੀ ਪੈਦਾਵਾਰ ਦੀ ਉਮੀਦ ਜਗਾਈ ਹੈ। ਸੇਬ ਦੀ ਖੇਤੀ ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਵਿੱਚ ਲਗਭਗ 5,000 ਕਰੋੜ ਰੁਪਏ ਦਾ ਯੋਗਦਾਨ ਪਾਉਂਦੀ ਹੈ। ਬਰਫ਼ਬਾਰੀ ਨਾਲ ਰਾਜ ਵਿੱਚ ਸੈਲਾਨੀਆਂ ਦੀ ਆਮਦ ਵਧਣ ਦੀ ਉਮੀਦ ਹੈ ਜਿਸ ਨਾਲ ਸਥਾਨਕ ਸੈਰ-ਸਪਾਟਾ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਇੱਕ ਸਥਾਨਕ ਹੋਟਲ ਕਾਰੋਬਾਰੀ ਸੁਸ਼ਾਂਤ ਨਾਗ ਨੇ ਕਿਹਾ ਕਿ ਬਰਫ਼ਬਾਰੀ ਦੇ ਸੈਲਾਨੀਆਂ ਨੂੰ ਖਿੱਚਣ ਸਦਕਾ ਹੋਟਲਾਂ ਵਿੱਚ ਭੀੜ ਵਧਣ ਦੀ ਸੰਭਾਵਨਾ ਹੈ।
ਇਸ ਦੌਰਾਨ, ਹਿਮਾਚਲ ਪ੍ਰਦੇਸ਼ ਦੀਆਂ ਹੇਠਲੀਆਂ ਪਹਾੜੀਆਂ ਵਿੱਚ ਤੇਜ਼ ਸੀਤ ਲਹਿਰ ਬਣੀ ਰਹੀ। ਊਨਾ, ਹਮੀਰਪੁਰ, ਚੰਬਾ,  ਸੁੰਦਰਨਗਰ ਅਤੇ ਮੰਡੀ ਆਦਿ ਇਲਾਕੇ  ਕੜਾਕੇ ਦੀ ਠੰਢ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਨੇ ਕਿਹਾ ਕਿ ਮੰਡੀ ਅਤੇ ਸੁੰਦਰਨਗਰ ਖੇਤਰਾਂ ਵਿੱਚ ਹਲਕੀ ਧੁੰਦ ਦੇਖੀ ਗਈ। ਵਿਭਾਗ ਨੇ ਸੋਮਵਾਰ ਨੂੰ ਬਿਲਾਸਪੁਰ, ਊਨਾ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਵੀਰਵਾਰ ਤੱਕ ਭਾਰੀ ਸੀਤ ਲਈ ‘ਔਰੇਂਜ’ ਚੇਤਾਵਨੀ ਜਾਰੀ ਕੀਤੀ ਹੈ।
Advertisement

ਇਸ ਵਿੱਚ ਕਿਹਾ ਗਿਆ ਹੈ ਕਿ ਤਾਬੋ ਰਾਜ ਦਾ ਸਭ ਤੋਂ ਠੰਡਾ ਸਥਾਨ ਸੀ ਜਿੱਥੇ ਤਾਪਮਾਨ ਮਨਫ਼ੀ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸੁਮਦੋ, ਕੁਸੁਮਸੇਰੀ ਅਤੇ ਕਲਪਾ ਵਿੱਚ ਤਾਪਮਾਨ ਕ੍ਰਮਵਾਰ ਮਨਫ਼ੀ 5.3 ਡਿਗਰੀ ਸੈਲਸੀਅਸ, ਮਨਫ਼ੀ 3.7 ਡਿਗਰੀ ਸੈਲਸੀਅਸ ਅਤੇ ਮਨਫ਼ੀ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਦਫਤਰ ਨੇ ਕਿਹਾ ਕਿ ਇੱਕ ਸਰਗਰਮ ਪੱਛਮੀ ਗੜਬੜੀ ਵੱਲੋਂ ਸ਼ੁੱਕਰਵਾਰ ਤੋਂ ਪੱਛਮੀ ਹਿਮਾਲੀਅਨ ਖੇਤਰ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਭਾਰੀ ਠੰਢ ਕਾਰਨ ਮੱਧ ਅਤੇ ਉੱਚੀਆਂ ਪਹਾੜੀਆਂ ਵਿੱਚ ਕਈ ਥਾਵਾਂ 'ਤੇ ਪਾਣੀ ਦੀਆਂ ਪਾਈਪਾਂ ਜੰਮ ਗਈਆਂ ਜਦੋਂ ਕਿ ਪਾਣੀ ਦੇ ਕੁਦਰਤੀ ਸਰੋਤ ਜਿਵੇਂ ਕਿ ਝਰਨੇ, ਨਾਲੇ ਅਤੇ ਦਰਿਆਵਾਂ ਦੀਆਂ ਸਹਾਇਕ ਨਦੀਆਂ ਜਮ ਗਈਆਂ ਹਨ। ਇਸ ਨਾਲ ਪਾਣੀ ਦਾ ਨਿਕਾਸ ਘਟ ਗਿਆ ਅਤੇ ਇਸ ਦੇ ਸਿੱਟੇ ਵਜੋਂ ਪਣ-ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ। -ਪੀਟੀਆਈ

Advertisement