ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸਮਗਲਰ ਨੇ ਬੀਐੱਸਐੱਫ ਜਵਾਨ ’ਤੇ ਚਾਕੂ ਨਾਲ ਹਮਲਾ ਕੀਤਾ, 6 ਕਿਲੋ ਸੋਨਾ ਛੱਡ ਕੇ ਭੱਜਿਆ

03:10 PM Aug 19, 2024 IST

ਨਾਦੀਆ, 19 ਅਗਸਤ
ਭਾਰਤ-ਬੰਗਲਾਦੇਸ਼ ਸਰਹੱਦ 'ਤੇ ਅੱਜ 6 ਕਿਲੋਗ੍ਰਾਮ ਤਸਕਰੀ ਵਾਲਾ ਸੋਨਾ ਲੈ ਕੇ ਜਾ ਰਹੇ ਇਕ ਵਿਅਕਤੀ ਨੇ ਬੀਐੱਸਐੱਫ ਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਸਿਪਾਹੀ ਵਾਲ-ਵਾਲ ਬਚ ਗਿਆ, ਜਦਕਿ ਤਸਕਰ ਸੋਨਾ ਛੱਡ ਕੇ ਭੱਜ ਗਿਆ। ਇਹ ਘਟਨਾ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਵਿਜੈਪੁਰ ਵਿੱਚ ਕੇਲੇ ਅਤੇ ਬਾਂਸ ਦੇ ਬਾਗ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਸੂਤਰਾਂ ਨੇ ਦੱਸਿਆ ਕਿ ਤਸਕਰ ਆਪਣੇ ਲੱਕ ਦੁਆਲੇ ਬੰਨ੍ਹੀ ਬੈਲਟ ਵਿੱਚ 22 ਸੋਨੇ ਦੇ ਬਿਸਕੁਟ ਅਤੇ ਛੇ ਕਿਲੋਗ੍ਰਾਮ ਵਜ਼ਨ ਦੀਆਂ ਅੱਠ ਛੜਾਂ ਲੈ ਕੇ ਜਾ ਰਿਹਾ ਸੀ। ਸਿਪਾਹੀ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ।

Advertisement

Advertisement
Advertisement