For the best experience, open
https://m.punjabitribuneonline.com
on your mobile browser.
Advertisement

ਮਾਨਸਾ ਦੇ ਅੰਬਰਾਂ ’ਚ ਉਡਾਰੀਆਂ ਲਾਉਂਦਾ ਰਿਹਾ ਸਮ੍ਰਿਤੀ ਇਰਾਨੀ ਦਾ ਹੈਲੀਕਾਪਟਰ

07:51 AM May 29, 2024 IST
ਮਾਨਸਾ ਦੇ ਅੰਬਰਾਂ ’ਚ ਉਡਾਰੀਆਂ ਲਾਉਂਦਾ ਰਿਹਾ ਸਮ੍ਰਿਤੀ ਇਰਾਨੀ ਦਾ ਹੈਲੀਕਾਪਟਰ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਈ
ਮਾਨਸਾ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਰੈਲੀ ’ਚ ਪਹੁੰਚਣ ਤੋਂ ਪਹਿਲਾਂ ਹੀ ਸਮ੍ਰਿਤੀ ਇਰਾਨੀ ਦੇ ਹੈਲੀਕਾਪਟਰ ਨੂੰ ਪੰਜਾਬ ਸਰਕਾਰ ਵੱਲੋਂ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਕਾਰਨ ਮਜਬੂਰੀ ਵੱਸ ਕੇਂਦਰੀ ਮੰਤਰੀ ਨੂੰ ਵਾਪਸ ਪਰਤਣਾ ਪਿਆ। ਜਾਣਕਾਰੀ ਅਨੁਸਾਰ ਪਰਮਪਾਲ ਕੌਰ ਵੱਲੋਂ ਮਾਨਸਾ ’ਚ ਇਸ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਭਾਜਪਾ ਉਮੀਦਵਾਰ ਨੇ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਦੀ ਹਕੂਮਤ ਵੱਲੋਂ ਉਨ੍ਹਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ ਅਸਤੀਫ਼ਾ ਨਹੀਂ ਸਵੀਕਾਰਿਆ ਅਤੇ ਕਦੇ ਧੱਕੇ ਨਾਲ ਕਿਸਾਨ ਉਨ੍ਹਾਂ ਦੇ ਘਰ ਅੱਗੇ ਬਿਠਾ ਦਿੱਤੇ ਜਾਂਦੇ ਹਨ ਪਰ ਅੱਜ ਤਾਂ ਹੱਦ ਹੀ ਹੋ ਗਈ ਜਦੋਂ ਮਹਾਰੈਲੀ ਨੂੰ ਸੰਬੋਧਨ ਕਰਨ ਆ ਰਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸੇ ਦੌਰਾਨ ਸ਼ਹਿਰ ਦੇ ਲੋਕਾਂ ਨੇ ਹੈਲੀਕੈਪਟਰ ਨੂੰ ਸ਼ਹਿਰ ਉਪਰ ਗੇੜੇ ਦਿੰਦਾ ਵੇਖਿਆ ਗਿਆ, ਪਰ ਉਹ ਲੈਂਡ ਨਹੀਂ ਕਰ ਸਕਿਆ। ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਹਿਣਾ ਹੈ ਕਿ ਜਹਾਜ਼ ਬਠਿੰਡਾ ਤੋਂ ਵਾਪਸ ਵੀ ਆ ਗਿਆ ਪਰ ਉਸ ਨੂੰ ਉਤਰਨ ਦਾ ਇਸ਼ਾਰਾ ਫਿਰ ਵੀ ਨਹੀਂ ਦਿੱਤਾ ਗਿਆ। ਦੂਜੇ ਪਾਸੇ ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਧੇ ਘੰਟੇ ਵਿੱਚ ਹੀ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਲੈ ਲਈ ਸੀ ਪਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਜਹਾਜ਼ ਉੱਥੇ ਕਿਉਂ ਨਹੀਂ ਉਤਰ ਸਕਿਆ, ਇਹ ਤਾਂ ਪਾਇਲਟ ਜਾਂ ਕੇਂਦਰੀ ਮੰਤਰੀ ਹੀ ਜਾਣਦੇ ਹਨ। ਉਨ੍ਹਾਂ ਪਰਮਪਾਲ ਕੌਰ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਖ਼ੁਦ ਕਰੀਬ ਅੱਧਾ ਘੰਟਾ ਜਹਾਜ਼ ਦੇ ਲੈਂਡ ਹੋਣ ਦੀ ਉਡੀਕ ’ਚ ਉੱਥੇ ਹੀ ਖੜ੍ਹੇ ਰਹੇ।
ਇਸੇ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਚੋਣ ਰੈਲੀ ਦਾ ਵਿਰੋਧ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਭਾਜਪਾ ਆਗੂ ਦੇ ਖਿਲਾਫ ਕਾਲੀਆਂ ਝੰਡੀਆਂ ਲੈ ਕੇ ਮਾਨਸਾ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਕਿਸਾਨਾਂ ਦਾ ਕਾਫ਼ਲਾ ਰੈਲੀ ਵਾਲੇ ਸਥਾਨ ਪੁਰਾਣੀ ਦਾਣਾ ਮੰਡੀ ਵੱਲ ਜਿਵੇਂ ਹੀ ਵਧਣ ਲੱਗਿਆ ਤਾਂ ਭਾਰੀ ਪੁਲੀਸ ਫੋਰਸ ਨੇ ਨਾਕਾਬੰਦੀ ਕਰਕੇ ਗੁਰਦੁਆਰਾ ਚੌਕ ਨੇੜੇ ਉਨ੍ਹਾਂ ਨੂੰ ਰੋਕ ਲਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਕਿਸਾਨਾਂ ਨੇ ਉਥੇ ਹੀ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸੜਕ ’ਤੇ ਧਰਨਾ ਸ਼ੁਰੂ ਕਰ ਦਿੱਤਾ।

Advertisement

ਮੋਦੀ ਨੇ ਔਰਤਾਂ ਲਈ ਉਹ ਕੀਤਾ ਜੋ ਕਾਂਗਰਸ ਨਹੀਂ ਕਰ ਸਕੀ: ਸਮ੍ਰਿਤੀ ਇਰਾਨੀ

ਚੰਡੀਗੜ੍ਹ (ਟਨਸ): ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਔਰਤਾਂ ਲਈ ਜੋ ਕੀਤਾ ਹੈ, ਉਹ ਕਾਂਗਰਸ ਪਿਛਲੇ 60 ਸਾਲਾਂ ਵਿੱਚ ਵੀ ਨਾ ਕਰ ਸਕੀ ਹੈ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਅੱਜ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਹੱਕ ਵਿੱਚ ਰਾਮ ਦਰਬਾਰ ਵਿੱਚ ਕੀਤੀ ਮਹਿਲਾ ਸ਼ਕਤੀ ਸਨਮਾਨ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।

Advertisement
Author Image

joginder kumar

View all posts

Advertisement
Advertisement
×