For the best experience, open
https://m.punjabitribuneonline.com
on your mobile browser.
Advertisement

ਸਮ੍ਰਿਤੀ ਇਰਾਨੀ ਹੱਜ ਤੇ ਉਮਰਾਹ ਕਾਨਫਰੰਸ ’ਚ ਸ਼ਾਮਲ

07:28 AM Jan 10, 2024 IST
ਸਮ੍ਰਿਤੀ ਇਰਾਨੀ ਹੱਜ ਤੇ ਉਮਰਾਹ ਕਾਨਫਰੰਸ ’ਚ ਸ਼ਾਮਲ
ਪੱਤਰਕਾਰਾਂ ਨੂੰ ਸੰਬੋਧਨ ਕਰਦੀ ਹੋਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ।
Advertisement

ਜੇਦਾਹ, 9 ਜਨਵਰੀ
ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਤੀਜੀ ਹੱਜ ਤੇ ਉਮਰਾਹ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਮੱਕਾ ਖੇਤਰ ਦੇ ਉੁਪ ਰਾਜਪਾਲ ਅਤੇ ਹੱਜ ਤੇ ਉਮਰਾਹ ਮੰਤਰੀ ਨਾਲ ਭਾਰਤੀ ਹਾਜੀਆਂ ਲਈ ਸਹੂਲਤਾਂ ਤੇ ਸੇਵਾਵਾਂ ’ਚ ਸੁਧਾਰ ਲਈ ਮਿਲ ਕੇ ਕੰਮ ਕਰਨ ਦੇ ਮੰਤਵ ਬਾਰੇ ਵਿਚਾਰ ਚਰਚਾ ਕੀਤੀ। ਇਰਾਨੀ, ਜਿਨ੍ਹਾਂ ਕੋਲ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਵੀ ਹੈ, ਨਾਲ ਇਸ ਮੌਕੇ ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਇਰਾਨੀ ਨੇ ਸੋਮਵਾਰ ਨੂੰ ਇਸਲਾਮ ਦੇ ਸਭ ਦੇ ਪਵਿੱਤਰ ਸ਼ਹਿਰਾਂ ਵਿਚੋਂ ਇਕ ਮੱਕਾ ਮਦੀਨਾ ਦਾ ਦੌਰਾ ਕੀਤਾ ਸੀ। ਇਸ ਮੌਕੇ ਉਨ੍ਹਾਂ ਨਾਲ ਗੈਰ-ਮੁਸਲਿਮ ਵਫ਼ਦ ਮੌਜੂਦ ਸੀ। ਸਾਊਦੀ ਅਰਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਗੈਰ-ਮੁਸਲਿਮ ਜਥੇ ਨੇ ਮਦੀਨਾ ਦਾ ਦੌਰਾ ਕੀਤਾ ਹੈ।
ਸ੍ਰਮਿਤੀ ਇਰਾਨੀ ਦੀ ਇਹ ਫੇਰੀ ਭਾਰਤ ਤੇ ਸਾਊਦੀ ਅਰਬ ਦਰਮਿਆਨ ਚੱਲ ਰਹੇ ਕੂਟਨੀਤਕ ਮਿਸ਼ਨ ਦਾ ਹਿੱਸਾ ਹੈ। ਦੋਵਾਂ ਦੇਸ਼ਾਂ ਨੇ ਐਤਵਾਰ ਨੂੰ ਹੱਜ ਯਾਤਰਾ ਲਈ ਦੁਵੱਲਾ ਹੱਜ ਸਮਝੌਤਾ ਸਹੀਬੰਦ ਕੀਤਾ ਸੀ। ਕਰਾਰ ਤਹਿਤ ਨਵੀਂ ਦਿੱਲੀ ਨੂੰ ਸਾਲਾਨਾ ਹੱਜ ਲਈ 1,75,025 ਹਾਜੀਆਂ ਦਾ ਕੋਟਾ ਦਿੱਤਾ ਗਿਆ ਹੈ। ਇਰਾਨੀ ਦੀ ਅਗਵਾਈ ਹੇਠ ਵਫ਼ਦ ਨੇ ਮਦੀਨਾ ਦੇ ਮਰਕਜ਼ੀਆ ਖੇਤਰ ਵਿੱਚ ਪੈਗੰਬਰ ਮਸਜਿਦ (ਅਲ ਮਸਜਿਦ ਅਲ ਨਬਵੀ) ਦਾ ਵੀ ਦੌਰਾ ਕੀਤਾ। ਵਫ਼ਦ ਮਗਰੋਂ ਉਹੂਦ ਦੇ ਇਤਿਹਾਸਕ ਪਹਾੜ ਅਤੇ ਇਸਲਾਮ ਦੀ ਪਹਿਲੀ ਮਸਜਿਦ ਕੁਬਾ ਮਸਜਿਦ ਵੀ ਗਿਆ। ਵਫ਼ਦ ਨੇ ਹੱਜ ਯਾਤਰੀਆਂ ਦੀ ਸੇਵਾ ਲਈ ਸਮਰਪਿਤ ਭਾਰਤੀ ਵਾਲੰਟੀਅਰਾਂ ਨਾਲ ਗੱਲਬਾਤ ਵੀ ਕੀਤੀ। ਇਰਾਨੀ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਮੱਕਾ ਖਿੱਤੇ ਦੇ ਉਪ ਰਾਜਪਾਲ ਅਤੇ ਹੱਜ ਤੇ ਉਮਰਾਹ ਮੰਤਰੀ ਕੇ.ਐੱਸ.ਏ ਨਾਲ ਹੱਜ 2024 ਦੌਰਾਨ ਭਾਰਤੀ ਹਾਜੀਆਂ ਲਈ ਸਹੂਲਤਾਂ ਤੇ ਸੇਵਾਵਾਂ ’ਚ ਸੁਧਾਰ ਲਈ ਸਹਿਯੋਗ ਨੂੰ ਲੈ ਕੇ ਵਿਚਾਰ ਚਰਚਾ ਕੀਤੀ।’’ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement