ਜੈਪੁਰ-ਜੋਧਪੁਰ ਰੇਲਗੱਡੀ ਵਿੱਚ ਧੂੰਏਂ ਕਾਰਨ ਦਹਿਸ਼ਤ
12:23 PM May 03, 2025 IST
ਜੈਪੁਰ, 3 ਮਈ
ਨਾਗੌਰ ਜ਼ਿਲ੍ਹੇ ਦੇ ਗੋਟਨ ਰੇਲਵੇ ਸਟੇਸ਼ਨ ਨੇੜੇ ਇੰਜਣ ਵਿੱਚੋਂ ਧੂੰਆਂ ਨਿਕਲਣ ਤੋਂ ਬਾਅਦ ਜੈਪੁਰ-ਜੋਧਪੁਰ ਇੰਟਰਸਿਟੀ ਐਕਸਪ੍ਰੈਸ ਦੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ ਰੇਲ ਗੱਡੀ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਇੰਜਣ ਬਦਲਣ ਤੋਂ ਬਾਅਦ ਇਹ ਜੋਧਪੁਰ ਲਈ ਰਵਾਨਾ ਹੋ ਗਈ।
Advertisement
ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਕਿਹਾ ਕਿ ਕੁਝ ਹਿੱਸਿਆਂ ਦੇ ਜ਼ਿਆਦਾ ਗਰਮ ਹੋਣ ਕਾਰਨ ਇੰਜਣ ਵਿੱਚੋਂ ਧੂੰਆਂ ਨਿਕਲਿਆ। ਗੋਟਨ ਸਟੇਸ਼ਨ ਨੇੜੇ ਰੇਲ ਗੱਡੀ ਨੂੰ ਲਗਭਗ ਇੱਕ ਘੰਟੇ ਲਈ ਰੋਕਿਆ ਗਿਆ। ਇੰਜਣ ਬਦਲਿਆ ਗਿਆ ਅਤੇ ਰੇਲ ਗੱਡੀ ਜੋਧਪੁਰ ਲਈ ਰਵਾਨਾ ਹੋਈÍ ਰੇਲ ਗੱਡੀ ਸਵੇਰੇ 6 ਵਜੇ ਜੈਪੁਰ ਤੋਂ ਰਵਾਨਾ ਹੁੰਦੀ ਹੈ ਅਤੇ ਸਵੇਰੇ 11.10 ਵਜੇ ਜੋਧਪੁਰ ਪਹੁੰਚਦੀ ਹੈ।
Advertisement
Advertisement