ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਏ ਪ੍ਰੀਖਿਆ ਵਿੱਚ ਮੁਸਕਾਨ ਦਾ ਸ਼ਾਨਦਾਰ ਪ੍ਰਦਰਸ਼ਨ

10:30 AM Nov 09, 2024 IST
ਮੁਸਕਾਨ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਰਾਕੇਸ਼ ਮਹਾਜਨ। -ਫੋਟੋ: ਸੰਦਲ

ਦਸੂਹਾ:

Advertisement

ਇੰਸਟੀਟਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਸੀਏ ਇੰਟਰਮੀਡੀਏਟ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਜੇਸੀਡੀਏਵੀ ਕਾਲਜ ਦੀ ਵਿਦਿਆਰਥਣ ਮੁਸਕਾਨ ਕੁਮਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਦੱਸਿਆ ਕਿ ਆਈਸੀਏਆਈ ਵੱਲੋਂ ਅਕਤੂਬਰ 2024 ਵਿੱਚ ਪਹਿਲੇ ਗਰੁੱਪ ਦੀ ਲਈ ਪ੍ਰੀਖਿਆ ’ਚ ਕਾਲਜ ਦੇ ਕਾਮਰਸ ਵਿਭਾਗ (ਬੀਕਾਮ 2024 ਬੈਚ) ਦੀ ਵਿਦਿਆਰਥਣ ਮੁਸਕਾਨ ਨੇ 151 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਮੁਸਕਾਨ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਉਪਲੱਬਧੀ ਦਾ ਸਿਹਰਾ ਕਾਮਰਸ ਵਿਭਾਗ ਦੇ ਮੁਖੀ ਡਾ. ਕਾਜਲ ਕਿਰਨ ਤੇ ਸਟਾਫ ਮੈਂਬਰਾਂ ਸਿਰ ਬੰਨ੍ਹਿਆ। ਇਸ ਮੌਕੇ ਪ੍ਰੋ. ਨਿਵੇਦਿਕਾ, ਰਜਿਸਟਰਾਰ ਡਾ. ਸ਼ੀਤਲ ਸਿੰਘ, ਡਾ. ਅਮਿਤ ਸ਼ਰਮਾ, ਡਾ. ਮੋਹਿਤ ਸ਼ਰਮਾ, ਪ੍ਰੋ. ਭਾਵਨਾ, ਪ੍ਰੋ. ਰਜਨਪ੍ਰੀਤ ਅਤੇ ਪ੍ਰੋ. ਮਹਿਮਾ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Advertisement