For the best experience, open
https://m.punjabitribuneonline.com
on your mobile browser.
Advertisement

ਗੁਲਜ਼ਾਰ ਗਰੁੱਪ ਵਿੱਚ ਸਮਾਰਟ ਇੰਡੀਆ ਹੈਕਾਥਨ

08:43 AM Sep 20, 2024 IST
ਗੁਲਜ਼ਾਰ ਗਰੁੱਪ ਵਿੱਚ ਸਮਾਰਟ ਇੰਡੀਆ ਹੈਕਾਥਨ
ਜੇਤੂ ਵਿਦਿਆਰਥੀਆਂ ਨਾਲ ਹਾਜ਼ਰ ਕਾਲਜ ਪ੍ਰਬੰਧਕ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 19 ਸਤੰਬਰ
ਸਥਾਨਕ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਅੱਜ ਇਥੇ ਸਮਾਰਟ ਇੰਡੀਆ ਹੈਕਾਥਨ ਕਰਵਾਇਆ ਗਿਆ, ਜਿਸ ਤਹਿਤ ਵੱਖ ਵੱਖ ਵਿਭਾਗਾਂ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ 60 ਟੀਮਾਂ ਦੇ 360 ਵਿਦਿਆਰਥੀਆਂ ਨੇ ਬੇਮਿਸਾਲ ਤਕਨੀਕੀ ਹੁਨਰ ਅਤੇ ਨਵੀਨਤਾਕਾਰੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਖੇਤੀਬਾੜੀ ਤੇ ਪੇਂਡੂ ਵਿਕਾਸ, ਸਮਾਰਟ ਸੰਚਾਰ, ਸਾਫ਼ ਪਾਣੀ, ਸਮਾਰਟ ਵਾਹਨ, ਰੋਬੋਟਿਕਸ ਤੇ ਡਰੋਨ, ਫੂਡ ਪ੍ਰੋਸੈਸਿੰਗ, ਹੈਲਥ ਕੇਅਰ ਤੇ ਬਾਇਓ ਮੈਡੀਕਲ ਉਪਕਰਨ, ਰਹਿੰਦ-ਖੂੰਹਦ ਪ੍ਰਬੰਧਨ, ਨਵਿਆਉਣਯੋਗ ਊਰਜਾ, ਫੁੱਟਕਲ ਤੇ ਸੁਰੱਖਿਆ ਤੇ ਨਿਗਰਾਨੀ ਆਦਿ ਮੁੱਖ ਵਿਸ਼ੇ ਸ਼ਾਮਲ ਸਨ। ਅੰਤ ਵਿੱਚ ਸਮੀਖਿਆ ਕਰਨ ਮਗਰੋਂ 30 ਟੀਮਾਂ ਨੂੰ ਐੱਸਆਈਐੱਚ ਪੋਰਟਲ ’ਤੇ ਆਪਣੀਆਂ ਬਿਹਤਰੀਨ ਪੇਸ਼ਕਾਰੀਆਂ ਅਪਲੋਡ ਕਰਨ ਲਈ ਚੁਣਿਆ ਗਿਆ। ਚੇਅਰਮੈਨ ਗੁਰਚਰਨ ਸਿੰਘ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਾਗਰੂਕ ਰੱਖਣ ਲਈ ਇਸ ਤਰ੍ਹਾਂ ਦੇ ਹੈਕਾਥਨ ਮੁਕਾਬਲੇ ਤਕਨੀਕੀ ਗਿਆਨ ਦੇ ਵਾਧੇ ਵਜੋਂ ਬਿਹਤਰੀਨ ਕਦਮ ਹੈ।

Advertisement

Advertisement
Advertisement
Author Image

sukhwinder singh

View all posts

Advertisement