For the best experience, open
https://m.punjabitribuneonline.com
on your mobile browser.
Advertisement

‘ਸਮਾਰਟ ਸਿਟੀਜ਼ਨ-ਹੈਪੀ ਸਿਟੀਜ਼ਨ’ ਕਿਤਾਬ ਦੀ ਘੁੰਡ ਚੁਕਾਈ

08:39 AM Mar 13, 2024 IST
‘ਸਮਾਰਟ ਸਿਟੀਜ਼ਨ ਹੈਪੀ ਸਿਟੀਜ਼ਨ’ ਕਿਤਾਬ ਦੀ ਘੁੰਡ ਚੁਕਾਈ
ਕਿਤਾਬ ਜਾਰੀ ਕਰਦੇ ਹੋਏ ਮੁੱਖ ਮਹਿਮਾਨ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਹੋਰ।
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਮਾਰਚ
ਨਾਗਰਿਕ ਸ਼ਾਸਤਰ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਸਮਾਰਟ ਸਿਟੀ ਚੰਡੀਗੜ੍ਹ ਨੇ ‘ਸਮਾਰਟ ਸਿਟੀਜ਼ਨ - ਹੈਪੀ ਸਿਟੀਜ਼ਨ’ ਨਾਮ ਹੇਠ ਸਵੱਛਤਾ ’ਤੇ ਕਿਤਾਬ ਦੀ ਘੁੰਡ ਚੁਕਾਈ ਕੀਤੀ ਹੈ। ਸਮਾਰਟ ਸਿਟੀ ਚੰਡੀਗੜ੍ਹ ਨੇ ਇਸ ਇਤਿਹਾਸਕ ਪਹਿਲਕਦਮੀ ਦਾ ਇੱਕ ਸੰਸਕਰਣ ਤਿਆਰ ਕੀਤਾ ਹੈ, ਜੋ ਦੇਸ਼ ਵਿੱਚ ਪਹਿਲੀ ਵਾਰ ਸਕੂਲੀ ਪਾਠਕ੍ਰਮ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ ਵਿੱਚ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਵਿੱਚ ‘ਸਵੱਛਤਾ ਦੀ ਪੁਸਤਕ: ਹੈਪੀ ਐਂਡ ਸਮਾਰਟ ਸਿਟੀ’ ਸਿਰਲੇਖ ਵਾਲੇ ਇਸ ਸੰਗ੍ਰਹਿ ਦੇ ਸੰਸਕਰਨ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਹਾਜ਼ਰ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇਹ ਉਪਰਾਲਾ ਸਾਡੇ ਭਵਿੱਖ ਦੇ ਨਾਗਰਿਕ ਵਿਦਿਆਰਥੀਆਂ ਵਿੱਚ ਸਵੱਛਤਾ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਅਹਿਮ ਕਦਮ ਹੈ। ਇਸ ਸਹਿਯੋਗ ਰਾਹੀਂ ਸਮਾਰਟ ਸਿਟੀ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਨੇ ਇਸ ਪਹਿਲਕਦਮੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਟਿਕਾਊ ਅਤੇ ਵਾਤਾਵਰਨ ਪੱਖੀ ਸ਼ਹਿਰ ਬਣਾਉਣ ਲਈ ਛੋਟੀ ਉਮਰ ਤੋਂ ਹੀ ਸਫਾਈ ਦੀਆਂ ਆਦਤਾਂ ਅਤੇ ਕੂੜਾ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਸਮਾਰਟ ਸਿਟੀ ਚੰਡੀਗੜ੍ਹ ਅਤੇ ਰੇਖੀ ਫਾਊਂਡੇਸ਼ਨ ਨੂੰ ਇਸ ਪਹਿਲਕਦਮੀ ਨੂੰ ਹਕੀਕਤ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਲਈ ਵਧਾਈ ਦਿੱਤੀ। ਇਸ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਸਮਾਰਟ ਸਿਟੀ ਵੱਲੋਂ ਤਿਆਰ ਕੀਤਾ ਗਿਆ ਸਵੱਛਤਾ ਸਬੰਧੀ ਵਿਸ਼ੇਸ਼ ਕਲੈਕਟਰ ਐਡੀਸ਼ਨ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵੰਡ ਕੇ ਉਨ੍ਹਾਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ। ਇਸ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਸਮਾਰਟ ਸਿਟੀ ਚੰਡੀਗੜ੍ਹ ਦੀ ਸੀਈਓ ਅਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਸਕੂਲੀ ਪਾਠਕ੍ਰਮ ਵਿੱਚ ‘ਸਵੱਛਤਾ ਦੀ ਕਿਤਾਬ’ ਪੇਸ਼ ਕਰ ਕੇ ਨਗਰ ਨਿਗਮ ਚੰਡੀਗੜ੍ਹ ਵਿਦਿਆਰਥੀਆਂ ਨੂੰ ਕੂੜਾ ਪ੍ਰਬੰਧਨ ਨਾਲ ਸਬੰਧਤ ਚੁਣੌਤੀਆਂ ਬਾਰੇ ਵਿਆਪਕ ਪੱਧਰ ’ਤੇ ਜਾਗਰੂਕ ਕਰਨ ਲਈ ਉਪਰਾਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਅਤੇ ਹੋਰ ਭਾਈਵਾਲ ਸੰਸਥਾਵਾਂ ਵਿਚਕਾਰ ਸਹਿਯੋਗ ਦਾ ਉਦੇਸ਼ ਗਲਤ ਅਲੱਗ-ਥਲੱਗ ਕਰਨ, ਠੋਸ ਰਹਿੰਦ-ਖੂੰਹਦ, ਗੰਦੇ ਪਾਣੀ ਨਾਲ ਸਬੰਧਤ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਦੂਰ ਕਰਨਾ ਹੈ।

Advertisement

Advertisement
Author Image

joginder kumar

View all posts

Advertisement
Advertisement
×