ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੋਟਾ ਪਰਦਾ

07:05 AM Jan 11, 2025 IST
ਡੇਲਨਾਜ਼ ਈਰਾਨੀ

ਧਰਮਪਾਲ

Advertisement

ਡੇਲਨਾਜ਼ ਦੀ ‘ਮੰਨਤ’ ਨਾਲ ਵਾਪਸੀ

ਅਭਿਨੇਤਰੀ ਡੇਲਨਾਜ਼ ਈਰਾਨੀ ਜਲਦੀ ਹੀ ‘ਮੰਨਤ’ ਨਾਮਕ ਸ਼ੋਅ ਵਿੱਚ ਹਰਨੀਤ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਟੀਵੀ ਤੇ ਫਿਲਮ ਸਨਅਤ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬਿਤਾ ਚੁੱਕੀ ਡੇਲਨਾਜ਼ ਨੇ ਕਿਹਾ ਕਿ ਉਹ ਕਿਸੇ ਵੀ ਸ਼ੋਅ ਵਿੱਚ ਕੰਮ ਕਰਨ ਤੋਂ ਪਹਿਲਾਂ ਚੰਗੀ ਕਹਾਣੀ ਅਤੇ ਭੂਮਿਕਾ ਦੀ ਭਾਲ ਕਰਦੀ ਹੈ, ਪਰ ਇਸ ਤੋਂ ਇਲਾਵਾ, ਹੋਰ ਵੀ ਕਈ ਕਾਰਕ ਹਨ। ਉਸ ਨੇ ਕਿਹਾ, “ਮੈਂ ਆਪਣੇ ਆਪ ਵਿੱਚ ਸਪੱਸ਼ਟ ਹਾਂ ਕਿ ਜ਼ਿੰਦਗੀ ਦੇ ਇਸ ਪੜਾਅ ’ਤੇ, ਮੈਂ ਸਿਰਫ਼ ਉਹੀ ਕੰਮ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਖ਼ੁਸ਼ ਕਰੇ।’’
ਉਸ ਨੇ ਕਿਹਾ ਕਿ ਉਸ ਨੇ ਬਹੁਤ ਸਾਰੇ ਸ਼ੋਅ ਠੁਕਰਾ ਦਿੱਤੇ ਕਿਉਂਕਿ ਉਨ੍ਹਾਂ ਦੀ ਸ਼ੂਟਿੰਗ ਦੂਰ ਦੀਆਂ ਥਾਵਾਂ ’ਤੇ ਹੋ ਰਹੀ ਸੀ, ਪਰ ‘ਮੰਨਤ’ ਦੀ ਸ਼ੂਟਿੰਗ ਉਸ ਦੇ ਘਰ ਦੇ ਨਜ਼ਦੀਕ ਹੀ ਇੱਕ ਸਟੂਡੀਓ ਵਿੱਚ ਹੋ ਰਹੀ ਹੈ। ‘‘ਮੈਂ ਸੱਚਮੁੱਚ ਮੁਕਤਾ ਢੋਂਡ ਨਾਲ ਕੰਮ ਕਰਨਾ ਚਾਹੁੰਦੀ ਸੀ। ਮੈਂ ਉਸ ਦੇ ਪਿਛਲੇ ਸ਼ੋਅ ਦੇਖੇ ਹਨ ਜੋ ਸੱਚਮੁੱਚ ਵਧੀਆ ਰਹੇ ਹਨ। ਜਦੋਂ ਮੈਨੂੰ ਇਸ ਸ਼ੋਅ ਲਈ ਸੱਦਾ ਮਿਲਿਆ ਤਾਂ ਮੈਂ ਇਸ ਨੂੰ ਪੱਕੇ ਇਰਾਦੇ ਨਾਲ ਹਾਂ ਕਰ ਦਿੱਤੀ।’’

ਲਵਲੀ ਤੋਂ ਵੱਖਰੀ ਈਸ਼ਾ ਮਾਲਵੀਆ

ਈਸ਼ਾ ਮਾਲਵੀਆ

ਰਵੀ ਦੂਬੇ ਅਤੇ ਸਰਗੁਣ ਮਹਿਤਾ ਆਪਣੇ ਬੈਨਰ ਡ੍ਰੀਮੀਆਤਾ ਡਰਾਮਾ ਦੇ ਅਧਿਕਾਰਤ ਯੂਟਿਊਬ ਪੇਜ ’ਤੇ ਆਪਣਾ ਨਵਾਂ ਵੈੱਬ ਸ਼ੋਅ ‘ਲਵਲੀ ਲੋਲਾ’ ਰਿਲੀਜ਼ ਕਰਨ ਲਈ ਤਿਆਰ ਹਨ। ਈਸ਼ਾ ਮਾਲਵੀਆ ਸ਼ੋਅ ਵਿੱਚ ਲਵਲੀ ਦੀ ਭੂਮਿਕਾ ਨਿਭਾ ਰਹੀ ਹੈ। ਉਸ ਨੇ ਕਿਹਾ, ‘‘ਉਹ ਬਹੁਤ ਹੀ ਸਾਦੀ ਅਤੇ ਸਿੱਧੀ ਕੁੜੀ ਹੈ ਜੋ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਹੀ ਸਿਰਫ਼ ਇੱਕ ਵਿਅਕਤੀ ਨੂੰ ਪਿਆਰ ਕਰਦੀ ਹੈ ਅਤੇ ਉਹ ਵਿਅਕਤੀ ਉਸ ਦੀ ਨਾਨੀ ਹੈ, ਇਸ ਲਈ ਨਾਨੀ ਅਤੇ ਲਵਲੀ ਦੀ ਜੋੜੀ ਸਭ ਤੋਂ ਉੱਪਰ ਹੈ, ਪਰ ਮੈਂ ਲਵਲੀ ਤੋਂ ਬਿਲਕੁਲ ਵੱਖਰੀ ਹਾਂ।’’
ਈਸ਼ਾ ਨੇ ਇਹ ਵੀ ਖੁਲਾਸਾ ਕੀਤਾ ਕਿ ਦਰਸ਼ਕਾਂ ਨੂੰ ਲਵਲੀ ਅਤੇ ਲੋਲਾ ਵਿਚਕਾਰ ਬਹੁਤ ਹੀ ਵੱਖਰੀ ਕਿਸਮ ਦਾ ਰਿਸ਼ਤਾ ਦੇਖਣ ਨੂੰ ਮਿਲੇਗਾ - ਇੱਕ ਮਾਂ-ਧੀ ਦੀ ਜੋੜੀ ਜੋ ਇਕੱਠੇ ਨਹੀਂ ਰਹਿ ਰਹੀ ਅਤੇ ਇੱਕ ਆਮ ਮਾਂ-ਧੀ ਦੀ ਜੋੜੀ ਤੋਂ ਬਿਲਕੁਲ ਵੱਖਰੀ ਹੈ। ਉਸ ਨੇ ਕਿਹਾ, “ਪਿਆਰ ਤੋਂ ਬਿਨਾਂ ਪਹਿਲੀ ਮਾਂ-ਧੀ ਦੀ ਜੋੜੀ, ਪਰ ਹੌਲੀ-ਹੌਲੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਅਸਲ ਸਸਪੈਂਸ ਕੀ ਹੈ।’’ ਆਪਣੇ ਸਹਿ-ਅਦਾਕਾਰ ਨਿਖਿਲ ਖੁਰਾਨਾ ਨਾਲ ਆਪਣੇ ਸਬੰਧ ਬਾਰੇ ਗੱਲ ਕਰਦਿਆਂ, ਉਸ ਨੇ ਕਿਹਾ ਕਿ ਉਹ ਉਸ ਦਾ ਬਹੁਤ ਚੰਗਾ ਦੋਸਤ ਬਣ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਪਾਗਲਪਨ ਹੋਣ ਵਾਲਾ ਹੈ ਕਿਉਂਕਿ ਕੈਮਰੇ ’ਤੇ ਅਤੇ ਕੈਮਰੇ ਤੋਂ ਬਾਹਰ, ਸਭ ਕੁੱਝ ਅਸੀਂ ਇੱਕ ਪਾਗਲ ਤਿੱਕੜੀ ਵਾਂਗ ਕਰਦੇ ਹਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਦਰਸ਼ਕਾਂ ਲਈ ਅਤੇ ਸਾਡੇ ਲਈ ਵੀ ਕੰਮ ਕਰੇਗਾ।’’

Advertisement

ਭੂਮਿਕਾ ਦਾ ਆਨੰਦ ਲੈ ਰਿਹਾ ਸਾਗਰ

ਸਾਗਰ ਵਾਹੀ

ਸਨ ਨਿਓ ਦੇ ਸ਼ੋਅ ‘ਛਠੀ ਮਈਆ ਕੀ ਬਿਟੀਆ’ ਵਿੱਚ ਇੱਕ ਨਵਾਂ ਚਿਹਰਾ ਸ਼ਾਮਲ ਹੋਇਆ ਹੈ ਸਾਗਰ ਵਾਹੀ। ਸਾਗਰ ਆਪਣੇ ਓਟੀਟੀ ਸ਼ੋਅ ‘ਮਾਧੁਰੀ ਟਾਕੀਜ਼’ ਅਤੇ ਫਿਲਮ ‘ਪੰਚਕ੍ਰਿਤੀ: ਫਾਈਵ ਐਲੀਮੈਂਟਸ’ ਲਈ ਮਸ਼ਹੂਰ ਹੈ। ਹੁਣ ਉਹ ਇਸ ਸ਼ੋਅ ਵਿੱਚ ਮਯੂਰ ਦੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਵੇਗਾ। ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਸਾਗਰ ਨੇ ਕਿਹਾ, “ਮੇਰਾ ਕਿਰਦਾਰ ਮਯੂਰ ਬਹੁਤ ਹੀ ਮਨੋਰੰਜਕ ਕਿਰਦਾਰ ਹੈ। ਉਹ ਗੰਭੀਰ ਅਤੇ ਬਹੁਤ ਵਿਦਵਤਾਪੂਰਨ ਹੈ ਕਿਉਂਕਿ ਉਸ ਨੇ ਬਹੁਤ ਪੜ੍ਹਾਈ ਕੀਤੀ ਹੈ, ਪਰ ਉਹ ਜ਼ਿੰਦਗੀ ਨੂੰ ਮੌਜ-ਮਸਤੀ ਅਤੇ ਹਲਕੇ-ਫੁਲਕੇ ਢੰਗ ਨਾਲ ਜਿਊਂਦਾ ਹੈ। ਸਮੱਸਿਆ ਕੋਈ ਵੀ ਹੋਵੇ, ਉਹ ਇਸ ਨੂੰ ਆਸਾਨੀ ਨਾਲ ਹੱਲ ਕਰ ਲੈਂਦਾ ਹੈ। ਉਹ ਹਾਸਾ-ਮਜ਼ਾਕ ਕਰਨ ਵਾਲਾ ਵਿਅਕਤੀ ਹੈ, ਪਰ ਅਸਲ ਜ਼ਿੰਦਗੀ ਵਿੱਚ ਮੈਂ ਉਸ ਤੋਂ ਬਿਲਕੁਲ ਵੱਖਰਾ ਹਾਂ। ਸਾਡੇ ਸੁਭਾਅ ਬਿਲਕੁਲ ਉਲਟ ਹਨ, ਫਿਰ ਵੀ ਮੈਂ ਇਸ ਭੂਮਿਕਾ ਦਾ ਪੂਰਾ ਆਨੰਦ ਲੈ ਰਿਹਾ ਹਾਂ।’’
ਸਾਗਰ ਦਾ ਅਦਾਕਾਰੀ ਸਫ਼ਰ ਵਿਭਿੰਨ ਭੂਮਿਕਾਵਾਂ ਨਾਲ ਭਰਿਆ ਹੋਇਆ ਹੈ ਅਤੇ ‘ਛਠੀ ਮਈਆ ਕੀ ਬਿਟੀਆ’ ਸ਼ੋਅ ਉਸ ਲਈ ਇੱਕ ਹੋਰ ਦਿਲਚਸਪ ਚੁਣੌਤੀ ਹੈ। ਉਸ ਨੇ ਕਿਹਾ, “ਇੱਕ ਥੀਏਟਰ ਕਲਾਕਾਰ ਹੋਣ ਦੇ ਨਾਤੇ ਮੈਨੂੰ ਵੱਖ-ਵੱਖ ਕਿਰਦਾਰ ਨਿਭਾਉਣਾ ਪਸੰਦ ਹੈ ਅਤੇ ਇਸੇ ਲਈ ਮੈਂ ‘ਛਠੀ ਮਈਆ ਕੀ ਬਿਟੀਆ’ ਸ਼ੋਅ ਚੁਣਿਆ ਤਾਂ ਜੋ ਮੈਂ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰ ਸਕਾਂ। ਮੈਂ ਇੱਕ ਅਜਿਹੀ ਫਿਲਮ ਵਿੱਚ ਵੀ ਕੰਮ ਕੀਤਾ ਹੈ ਜਿੱਥੇ ਮੇਰਾ ਕਿਰਦਾਰ ਇੰਨਾ ਵੱਖਰਾ ਸੀ ਕਿ ਲੋਕ ਪਛਾਣ ਹੀ ਨਹੀਂ ਸਕੇ ਕਿ ਇਹ ਮੈਂ ਹੀ ਹਾਂ। ਇਸੇ ਤਰ੍ਹਾਂ, ਮਯੂਰ ਦੀ ਭੂਮਿਕਾ ਵੀ ਬਿਲਕੁਲ ਵੱਖਰੀ ਹੈ।’’
ਸਾਗਰ ਵਾਹੀ, ਮਯੂਰ ਦੇ ਰੂਪ ਵਿੱਚ ਆਪਣੇ ਵਿਲੱਖਣ ਅੰਦਾਜ਼ ਨਾਲ ਵੈਸ਼ਨਵੀ ਦੇ ਜੀਵਨ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲੈ ਕੇ ਆਵੇਗਾ। ਇਹ ਸ਼ੋਅ ਇੱਕ ਅਨਾਥ ਕੁੜੀ ਵੈਸ਼ਨਵੀ ਦੀ ਯਾਤਰਾ ਨੂੰ ਦਰਸਾਉਂਦਾ ਹੈ ਜਿਸਨੂੰ ਛਠੀ ਮਈਆ (ਸਨੇਹਾ ਵਾਘ ਦੁਆਰਾ ਨਿਭਾਈ ਗਈ ਭੂਮਿਕਾ) ਵਿੱਚ ਆਪਣੇ ਅਟੁੱਟ ਵਿਸ਼ਵਾਸ ਵਿੱਚ ਤਾਕਤ ਅਤੇ ਸਮਰਥਨ ਮਿਲਦਾ ਹੈ।

Advertisement