ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੋਟਾ ਪਰਦਾ

07:01 AM Dec 14, 2024 IST
ਆਦੇਸ਼ ਚੌਧਰੀ

ਧਰਮਪਾਲ

Advertisement

‘ਚਿੱਟਾ ਵੇ’ ਦਾ ਹਿੱਸਾ ਬਣਿਆ ਆਦੇਸ਼ ਚੌਧਰੀ

ਅਦਾਕਾਰ ਆਦੇਸ਼ ਚੌਧਰੀ ਦੀ ਨਵੀਂ ਵੈੱਬ ਸੀਰੀਜ਼ ‘ਚਿੱਟਾ ਵੇ’ ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਚਰਚਾ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਇਸ ਵਿਸ਼ੇ ’ਤੇ ਚਰਚਾ ਕਰਨ ਅਤੇ ਬਦਲਾਅ ਲਿਆਉਣ ਦਾ ਮੌਕਾ ਮਿਲਣ ਨੇ ਉਸ ਨੂੰ ਸ਼ੋਅ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਹ ਸੀਰੀਜ਼ ਅਤਰੰਗੀ ’ਤੇ ਰਿਲੀਜ਼ ਹੋਈ ਸੀ।
ਉਸ ਨੇ ਕਿਹਾ, ‘‘ਚਿੱਟਾ ਵੇ’ ਇੱਕ ਦਿਲਚਸਪ ਸੀਰੀਜ਼ ਹੈ ਜੋ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦੀ ਹੈ। ਮੈਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਇਹ ਇੱਕ ਮਹੱਤਵਪੂਰਨ ਅਤੇ ਦਬਾਏ ਜਾਣ ਵਾਲੇ ਵਿਸ਼ੇ ’ਤੇ ਰੌਸ਼ਨੀ ਪਾਉਂਦਾ ਹੈ, ਜਿਸ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਹ ਹੀ ਇਸ ਦਾ ਹੱਲ ਹੈ।’’
ਉਸ ਨੇ ਅੱਗੇ ਕਿਹਾ, ‘‘ਇਸ 16 ਐਪੀਸੋਡ ਦੀ ਸੀਰੀਜ਼ ਵਿੱਚ ਮੈਂ ਇੱਕ ਸਿਪਾਹੀ ਦਾ ਕਿਰਦਾਰ ਨਿਭਾ ਰਿਹਾ ਹਾਂ। ਉਸ ਦੀ ਸ਼ਖ਼ਸੀਅਤ ਦੇ ਗੁਣ ਅਸਲ ਜੀਵਨ ਵਿੱਚ ਮੇਰੀ ਸ਼ਖ਼ਸੀਅਤ ਨਾਲ ਮਿਲਦੇ-ਜੁਲਦੇ ਹਨ। ਇਸ ਲਈ ਇਹ ਕਿਰਦਾਰ ਮੇਰੇ ਲਈ ਹੋਰ ਵੀ ਦਿਲਚਸਪ ਹੈ। ਇਹ ਮੇਰੇ ਵੱਲੋਂ ਪਹਿਲਾਂ ਨਿਭਾਏ ਕਿਸੇ ਵੀ ਕਿਰਦਾਰ ਤੋਂ ਵੱਖਰਾ ਹੈ ਜਿਸ ਨੇ ਮੈਨੂੰ ਇੱਕ ਅਭਿਨੇਤਾ ਦੇ ਰੂਪ ਵਿੱਚ ਨਵੀਆਂ ਦਿਸ਼ਾਵਾਂ ਦੀ ਪੜਚੋਲ ਕਰਨ ਦਾ ਮੌਕਾ ਦਿੱਤਾ ਹੈ।’’
ਸ਼ੂਟਿੰਗ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ, ‘‘ਲਖਨਊ ਵਿੱਚ ਸ਼ੂਟਿੰਗ ਦੌਰਾਨ ਸਾਡੇ ਕੋਲ ਬਹੁਤ ਵਧੀਆ ਸਮਾਂ ਸੀ। ਲੋਕੇਸ਼ਨ ਨੇ ਇਸ ਵਿੱਚ ਅਨੋਖਾ ਸੁਹਜ ਜੋੜ ਦਿੱਤਾ ਕਿਉਂਕਿ ਜਦੋਂ ਅਸੀਂ ਸ਼ੂਟਿੰਗ ਨਹੀਂ ਕਰ ਰਹੇ ਸੀ ਤਾਂ ਸਾਨੂੰ ਸ਼ਹਿਰ ਦੀਆਂ ਕਈ ਥਾਵਾਂ ’ਤੇ ਘੁੰਮਣ ਦਾ ਮੌਕਾ ਮਿਲਿਆ। ਬਾਕੀ ਇੰਨੀ ਵਧੀਆ ਕਾਸਟ ਨਾਲ ਕੰਮ ਕਰਨਾ ਖ਼ੁਸ਼ੀ ਦੀ ਗੱਲ ਸੀ। ਸੈੱਟ ’ਤੇ ਉਨ੍ਹਾਂ ਦੇ ਸਹਿਯੋਗ ਨੇ ਇਸ ਪੂਰੀ ਪ੍ਰਕਿਰਿਆ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ। ਮੈਨੂੰ ਖ਼ਾਸ ਤੌਰ ’ਤੇ ਸ਼ੇਰ ਸਿੰਘ ਵਰਗੇ ਕਿਰਦਾਰ ਨਿਭਾਉਣਾ ਪਸੰਦ ਹੈ। ਉਹ ਕਿਰਦਾਰ ਜੋ ਸਾਧਾਰਨ, ਇਮਾਨਦਾਰ ਅਤੇ ਐਕਸ਼ਨ-ਆਧਾਰਿਤ ਹਨ। ਅਜਿਹੀਆਂ ਭੂਮਿਕਾਵਾਂ ਮੈਨੂੰ ਨਾ ਸਿਰਫ਼ ਆਪਣੀ ਅਦਾਕਾਰੀ ਦੇ ਹੁਨਰ ਨੂੰ ਦਿਖਾਉਣ ਦਾ ਮੌਕਾ ਦਿੰਦੀਆਂ ਹਨ, ਸਗੋਂ ਪਰਦੇ ’ਤੇ ਮਜ਼ਬੂਤ, ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਨੂੰ ਪੇਸ਼ ਕਰਨ ਦਾ ਮੇਰਾ ਜਨੂੰਨ ਵੀ ਹੈ। ਕੁਲ ਮਿਲਾ ਕੇ ‘ਚਿੱਟਾ ਵੇ’ ’ਤੇ ਕੰਮ ਕਰਨਾ ਭਰਪੂਰ ਅਤੇ ਯਾਦਗਾਰੀ ਸਫ਼ਰ ਰਿਹਾ ਹੈ।

ਪੌਡਕਾਸਟ ਦਾ ਕਾਇਲ ਦਿਸ਼ਾਂਕ ਅਰੋੜਾ

ਦਿਸ਼ਾਂਕ ਅਰੋੜਾ

ਇਨ੍ਹੀਂ ਦਿਨੀਂ ਦੰਗਲ ਟੀਵੀ ’ਤੇ ਸ਼ੋਅ ‘ਤੁਲਸੀ-ਹਮਾਰੀ ਬੜੀ ਸਿਆਨੀ’ ਵਿੱਚ ਨਜ਼ਰ ਆ ਰਹੇ ਦਿਸ਼ਾਂਕ ਅਰੋੜਾ ਨੂੰ ਪੌਡਕਾਸਟ ਦਾ ਰੁਝਾਨ ਕਾਫ਼ੀ ਪਸੰਦ ਹੈ। ਉਹ ਕਹਿੰਦਾ ਹੈ, ‘‘ਪੌਡਕਾਸਟ ਅਨਫਿਲਟਰਡ ਯਾਨੀ ਅਸਲ ਗੱਲਬਾਤ ਪ੍ਰਗਟਾਉਣ ਲਈ ਇੱਕ ਮਾਧਿਅਮ ਹੈ। ਉਹ ਤੁਹਾਨੂੰ ਉਨ੍ਹਾਂ ਚੀਜ਼ਾਂ ’ਤੇ ਚਰਚਾ ਕਰਨ ਦੀ ਇਜਾਜ਼ਤ ਦਿੰਦੇ ਹਨ ਜੋ ਇੰਟਰਵਿਊਜ਼ ਵਿੱਚ ਹਮੇਸ਼ਾ ਨਹੀਂ ਕਰਦੇ ਜਿਵੇਂ ਕਿ ਤੁਹਾਡੀ ਜ਼ਿੰਦਗੀ ਦੇ ਅਜੀਬ ਪਲ, ਸਿੱਖੇ ਗਏ ਸਬਕ ਅਤੇ ਇੱਥੋਂ ਤੱਕ ਕਿ ਸ਼ਰਮਿੰਦਗੀ ਭਰੀਆਂ ਕਹਾਣੀਆਂ ਵੀ।’’
ਦਿਸ਼ਾਂਕ ਨੇ ਅੱਗੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੋਕ ਅਸਲ ਵਿੱਚ ਤੁਹਾਡੇ ਨਾਲ ਜੁੜਦੇ ਹਨ, ਨਾ ਕਿ ਸਿਰਫ਼ ਉਸ ਕਿਰਦਾਰ ਨਾਲ ਜੋ ਤੁਸੀਂ ਸਕਰੀਨ ’ਤੇ ਦੇਖਦੇ ਹੋ। ਮੈਂ ਹੋਰ ਪੌਡਕਾਸਟ ਵੀ ਕਰਨਾ ਚਾਹਾਂਗਾ ਕਿ ਇਹ ਤੁਹਾਡੀ ਕਹਾਣੀ ਨੂੰ ਸਾਂਝੀ ਕਰਦੇ ਹਨ ਜੋ ਮਜ਼ੇਦਾਰ ਹੈ, ਖ਼ਾਸ ਕਰਕੇ ਜੇਕਰ ਇਹ ਕਿਸੇ ਨੂੰ ਪ੍ਰੇਰਿਤ ਕਰਦੀ ਹੋਵੇ।’’
ਸੋਸ਼ਲ ਮੀਡੀਆ ਦੇ ਯੁੱਗ ਵਿੱਚ ਦਿਸ਼ਾਂਕ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ, ‘‘ਨਿੱਜਤਾ ਹੁਣ ਇੱਕ ਦੁਰਲੱਭ ਚੀਜ਼ ਬਣ ਗਈ ਹੈ। ਇੰਸਟਾਗ੍ਰਾਮ, ਟਵਿੱਟਰ, ਪੌਡਕਾਸਟ ਅਤੇ ਹੋਰ ਸਭ ਕੁਝ ਨਾਲ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮਸ਼ਹੂਰ ਹਸਤੀਆਂ ਕੱਚ ਦੇ ਘਰਾਂ ਵਿੱਚ ਰਹਿ ਰਹੀਆਂ ਹੋਣ। ਮੈਨੂੰ ਲੱਗਦਾ ਹੈ ਕਿ ਇਹ ਸਭ ਸੰਤੁਲਨ ਬਾਰੇ ਹੈ। ਆਪਣੀ ਜ਼ਿੰਦਗੀ ਦੀਆਂ ਝਲਕੀਆਂ ਨੂੰ ਸਾਂਝਾ ਕਰਨਾ ਮਜ਼ੇਦਾਰ ਹੈ, ਪਰ ਕੁਝ ਪਲ ਅਜਿਹੇ ਹੁੰਦੇ ਹਨ ਜੋ ਤੁਸੀਂ ਆਪਣੇ ਲਈ ਰੱਖਣਾ ਚਾਹੁੰਦੇ ਹੋ। ਇਹ ਪਲ ਪਵਿੱਤਰ ਹੁੰਦੇ ਹਨ। ਤੁਸੀਂ ਮੇਰੇ ’ਤੇ ਯਕੀਨ ਕਰੋ, ਹਰ ਚੀਜ਼ ਨੂੰ ਜਨਤਕ ਕਰਨ ਦੀ ਜ਼ਰੂਰਤ ਨਹੀਂ ਹੈ।’’
ਉਸ ਨੇ ਇਹ ਵੀ ਦੱਸਿਆ ਕਿ ਸਮੇਂ ਦੇ ਨਾਲ ਚੀਜ਼ਾਂ ਕਿਵੇਂ ਬਦਲੀਆਂ ਹਨ। ‘‘ਜਿੱਥੇ ਪਹਿਲਾਂ ਹਸਤੀਆਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਵਧਾਨ ਸਨ, ਹੁਣ ਉਹ ਇਸ ਬਾਰੇ ਵਧੇਰੇ ਬੋਲ ਰਹੇ ਹਨ। ਪਹਿਲਾਂ, ਮਸ਼ਹੂਰ ਹਸਤੀਆਂ ਰਹੱਸਮਈ ਕਿਤਾਬਾਂ ਵਾਂਗ ਹੁੰਦੀਆਂ ਸਨ। ਉਨ੍ਹਾਂ ਦੇ ਜੀਵਨ ਬਾਰੇ ਸਭ ਕੁਝ ਛੁਪਿਆ ਹੋਇਆ ਸੀ। ਹੁਣ ਉਹ ਇੱਕ ਖੁੱਲ੍ਹੀ ਡਾਇਰੀ ਵਾਂਗ ਹਨ ਅਤੇ ਇਹ ਆਪਣੇ ਆਪ ਵਿੱਚ ਚੰਗਾ ਹੈ।’’
‘‘ਲੋਕ ਸੋਚਦੇ ਹਨ ਕਿ ਅਦਾਕਾਰਾਂ ਦੀਆਂ ਜ਼ਿੰਦਗੀਆਂ ਸੰਪੂਰਨ ਅਤੇ ਚਕਾਚੌਂਧ ਵਾਲੀਆਂ ਹੁੰਦੀਆਂ ਹਨ, ਪਰ ਇਹ ਸੱਚ ਨਹੀਂ ਹੈ। ਅਸੀਂ ਸਾਰੇ ਉਤਰਾਅ-ਚੜ੍ਹਾਅ ਵਿੱਚੋਂ ਲੰਘਦੇ ਹਾਂ। ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਆਪਣੇ ਲਈ ਅਤੇ ਦੂਜਿਆਂ ਲਈ ਚੰਗਾ ਹੋ ਸਕਦਾ ਹੈ, ਪਰ ਇਮਾਨਦਾਰੀ ਨਾਲ।’’
ਹਾਲਾਂਕਿ, ਦਿਸ਼ਾਂਕ ਮੰਨਦਾ ਹੈ ਕਿ ਕਿਸੇ ਦੀ ਜ਼ਿੰਦਗੀ ਦੀਆਂ ਗੱਲਾਂ ਨੂੰ ਸਾਂਝਾ ਕਰਨਾ ਪੂਰੀ ਤਰ੍ਹਾਂ ਨਿੱਜੀ ਪਸੰਦ ਹੈ। ਉਹ ਕਹਿੰਦਾ ਹੈ, ‘‘ਕੁਝ ਲਈ ਇਹ ਪ੍ਰਸ਼ੰਸਕਾਂ ਦੇ ਨਾਲ ਆਪਣੀ ਖ਼ੁਸ਼ੀ ਮਨਾਉਣ ਦਾ ਇੱਕ ਤਰੀਕਾ ਹੈ; ਦੂਜਿਆਂ ਲਈ ਇਹ ਅਫ਼ਵਾਹਾਂ ਤੋਂ ਪਹਿਲਾਂ ਆਪਣੀ ਕਹਾਣੀ ਦੱਸਣ ਦਾ ਇੱਕ ਮੌਕਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਸਬੰਧਿਤ ਸਹੀ ਮਹਿਸੂਸ ਕਰਦਾ ਹੈ, ਇਹ ਬਿਲਕੁਲ ਠੀਕ ਹੈ, ਪਰ ਮੇਰੇ ਲਈ ਆਪਣੇ ਖ਼ਾਸ ਪਲਾਂ ਨੂੰ ਆਪਣੇ ਦਿਲ ਦੇ ਨੇੜੇ ਰੱਖਣਾ ਜ਼ਿਆਦਾ ਪਸੰਦ ਹੈ। ਜਦੋਂ ਮੈਨੂੰ ਚੰਗਾ ਲੱਗੇਗਾ ਤਾਂ ਮੈਂ ਉਨ੍ਹਾਂ ਨੂੰ ਸਭ ਨਾਲ ਸਾਂਝਾ ਕਰਾਂਗਾ।’’

Advertisement

ਸੁਮਿਤ ਬਣਿਆ ਗਿਰਗਿਟ

ਸੁਮਿਤ ਕੌਲ

‘ਤਨਾਵ’, ‘ਨਜ਼ਰ’, ‘ਲਾਗੀ ਤੁਝਸੇ ਲਗਨ’, ‘ਸਿਆ ਕੇ ਰਾਮ’, ‘ਬਹੂ ਹਮਾਰੀ ਰਜਨੀਕਾਂਤ’ ਅਤੇ ‘ਜਨਨੀ - ਏਆਈ ਕੀ ਕਹਾਣੀ’ ਵਰਗੇ ਸ਼ੋਅਜ਼ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਅਭਿਨੇਤਾ ਸੁਮਿਤ ਕੌਲ ਸੋਨੀ ਲਿਵ ਦੇ ਪ੍ਰਸਿੱਧ ਇਤਿਹਾਸਕ ਕਾਮੇਡੀ-ਡਰਾਮਾ ‘ਤੇਨਾਲੀ ਰਾਮਾ’ ਦੇ ਦੂਜੇ ਸੀਜ਼ਨ ਨਾਲ ਜੁੜਿਆ ਹੈ। ਉਹ ਸ਼ੋਅ ’ਚ ਗਿਰਗਿਟ ਦਾ ਕਿਰਦਾਰ ਨਿਭਾਅ ਰਿਹਾ ਹੈ ਅਤੇ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ।
ਸੁਮਿਤ ਨੇ ਕਿਹਾ, ‘‘ਪੁਰਸ਼ ਅਦਾਕਾਰਾਂ ਲਈ ਟੀਵੀ ਵਿੱਚ ਚੰਗੇ ਅਤੇ ਬਹੁ-ਆਯਾਮੀ ਕਿਰਦਾਰ ਪ੍ਰਾਪਤ ਕਰਨਾ ਆਸਾਨ ਕੰਮ ਨਹੀਂ ਹੈ। ਕਿਸੇ ਕਲਾਕਾਰ ਨੂੰ ਗਿਰਗਿਟ ਵਰਗਾ ਪਾਤਰ ਮਿਲਣਾ ਬਹੁਤ ਘੱਟ ਹੁੰਦਾ ਹੈ। ਅਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਹਰ ਐਕਟਰ ਲੈਣਾ ਚਾਹੇਗਾ। ਇਹ ਫ਼ੈਸਲਾ ਮੇਰੇ ਲਈ ਬਹੁਤ ਆਸਾਨ ਸੀ। ਮੈਂ ਆਪਣੀ ਨਿਰਮਾਤਾ ਰੂਪਾਲੀ ਸਿੰਘ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਭੂਮਿਕਾ ਲਈ ਚੁਣਿਆ ਹੈ।’’
ਸ਼ੋਅ ਵਿੱਚ ਆਪਣੇ ਕਿਰਦਾਰ ਦੇ ਯੋਗਦਾਨ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਇਹ ਸ਼ੋਅ ਦੀ ਕਹਾਣੀ ਵਿੱਚ ਹੋਰ ਰੁਮਾਂਚ ਅਤੇ ਗਹਿਰਾਈ ਵਧਾਏਗਾ। ਕਹਾਣੀ ਬਾਰੇ ਬਹੁਤਾ ਖੁਲਾਸਾ ਕੀਤੇ ਬਿਨਾਂ, ਮੈਂ ਕਹਿ ਸਕਦਾ ਹਾਂ ਕਿ ਨਿਰਮਾਤਾ ਨਵੇਂ ਕਿਰਦਾਰਾਂ ਰਾਹੀਂ ਸ਼ੋਅ ਵਿੱਚ ਵੱਖੋ-ਵੱਖਰੇ ਰੰਗ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਗਿਰਗਿਟ ਉਨ੍ਹਾਂ ਵਿੱਚੋਂ ਇੱਕ ਹੈ। ਗਿਰਗਿਟ ਦਾ ਕਿਰਦਾਰ ਇੱਕ ਗਹਿਰੀ ਨਿੱਜੀ ਰੰਜਿਸ਼ ਦੇ ਨਾਲ ਸਾਹਮਣੇ ਆਉਂਦਾ ਹੈ ਅਤੇ ਉਸ ਦਾ ਇੱਕੋ ਇੱਕ ਮਨੋਰਥ ਤੇਨਾਲੀ ਅਤੇ ਕ੍ਰਿਸ਼ਨਦੇਵਰਾਏ ਦੇ ਸਾਮਰਾਜ ਨੂੰ ਤਬਾਹ ਕਰਨਾ ਹੈ। ਉਸ ਦੀ ਮੌਜੂਦਗੀ ਸ਼ੋਅ ਵਿੱਚ ਨਵੀਂ ਲੈਅ ਲਿਆਉਂਦੀ ਹੈ ਅਤੇ ਮੁੱਖ ਪਾਤਰ ਲਈ ਇੱਕ ਵੱਡਾ ਖਤਰਾ ਬਣ ਜਾਂਦੀ ਹੈ।’’
ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਸੁਮਿਤ ਇਸ ਕਿਰਦਾਰ ਲਈ ਕਈ ਵੱਖ-ਵੱਖ ਰੂਪਾਂ ਵਿੱਚ ਨਜ਼ਰ ਆਵੇਗਾ। ਉਸ ਨੇ ਸਮਝਾਇਆ, ‘‘ਇਹ ਬਹੁਤ ਹੀ ਨਾਟਕੀ ਅਤੇ ਸ਼ਾਨਦਾਰ ਤੋਂ ਲੈ ਕੇ ਸਾਧਾਰਨ ਭਿਖਾਰੀਆਂ ਤੱਕ ਦੇ ਕਿਰਦਾਰ ਤੱਕ ਹੈ। ਉਸ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਕਿਰਦਾਰ ਪਛਾਣੇ ਨਹੀਂ ਜਾ ਸਕਦੇ ਜੋ ਕਿ ਇੱਕ ਅਦਾਕਾਰ ਦੇ ਤੌਰ ’ਤੇ ਮੇਰੇ ਲਈ ਬਹੁਤ ਰੁਮਾਂਚਕ ਹੈ। ਗਿਰਗਿਟ ਦਾ ਕਿਰਦਾਰ ਨਿਭਾਉਣਾ ਆਸਾਨ ਨਹੀਂ ਸੀ ਕਿਉਂਕਿ ਉਹ ਭੇਸ ਬਦਲਦਾ ਹੈ। ਗਿਰਗਟ ਇੱਕ ਖ਼ਲਨਾਇਕ ਹੈ ਜੋ ਸਰੀਰਕ ਤਾਕਤ ’ਤੇ ਨਿਰਭਰ ਨਹੀਂ ਕਰਦਾ, ਸਗੋਂ ਆਪਣੀ ਤਿੱਖੀ ਬੁੱਧੀ ਦਾ ਇਸਤੇਮਾਲ ਕਰਦਾ ਹੈ। ਉਹ ਲਗਾਤਾਰ ਆਪਣੀ ਪਛਾਣ ਬਦਲਦਾ ਰਹਿੰਦਾ ਹੈ ਤਾਂ ਕਿ ਉਸ ਦੇ ਵਿਰੋਧੀ ਉਸ ਨੂੰ ਪਛਾਣ ਨਾ ਸਕਣ।”
ਉਸ ਨੇ ਕਿਹਾ, “ਮੇਰੇ ਲਈ ਭੇਸ ਦੇ ਮਾਸਟਰ ਵਜੋਂ ਗਿਰਗਿਟ ਦਾ ਕਿਰਦਾਰ ਨਿਭਾਉਣਾ ਬਹੁਤ ਚੁਣੌਤੀਪੂਰਨ ਸੀ। ਇੱਕ ਅਦਾਕਾਰ ਦੇ ਤੌਰ ’ਤੇ ਮੇਰੇ ਲਈ ਇਹ ਮਹੱਤਵਪੂਰਨ ਸੀ ਕਿ ਮੈਂ ਉਸ ਦੇ ਵੱਖ-ਵੱਖ ਰੂਪਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਾਂ ਕਿ ਦਰਸ਼ਕਾਂ ਨੂੰ ਇਹ ਨਾ ਲੱਗੇ ਕਿ ਇਹ ਉਹੀ ਵਿਅਕਤੀ ਹੈ। ਇਸ ਲਈ ਸਿਰਫ਼ ਸਰੀਰਕ ਰੂਪ ਨਾਲ ਹੀ ਨਹੀਂ ਸਗੋਂ ਸਰੀਰਕ ਭਾਸ਼ਾ, ਆਵਾਜ਼ ਅਤੇ ਰਵੱਈਏ ਨਾਲ ਵੀ ਖੇਡਣ ਦੀ ਲੋੜ ਸੀ। ਇਹ ਕਿਰਦਾਰ ਮੇਰੇ ਲਈ ਅਦਾਕਾਰੀ ਦੇ ਲਿਹਾਜ਼ ਨਾਲ ਬਹੁਤ ਖ਼ਾਸ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਗਿਰਗਿਟ ਵਜੋਂ ਮੇਰਾ ਕੰਮ ਪਸੰਦ ਕਰਨਗੇ।’’

Advertisement