ਲਘੂ ਉਦਯੋਗ ਸਬੰਧੀ ਵਿਚਾਰ-ਚਰਚਾ
08:00 AM Jul 30, 2024 IST
Advertisement
ਪੱਤਰ ਪ੍ਰੇਰਕ
ਯਮੁਨਾਨਗਰ, 29 ਜੁਲਾਈ
ਡੀਏਵੀ ਗਰਲਜ਼ ਕਾਲਜ ਦੇ ਇੰਕਿਊਬੇਸ਼ਨ ਸੈਂਟਰ, ਹੁਨਰ ਵਿਕਾਸ ਸੈੱਲ, ਰੁਜ਼ਗਾਰ ਵਿਕਾਸ ਸੈੱਲ ਅਤੇ ਛੋਟੇ ਕਾਰੋਬਾਰੀ ਵਿਕਾਸ ਵੱਲੋਂ ਲਘੂ ਉਦਯੋਗ ਵਿਕਾਸ ਸਬੰਧੀ ਵਿਚਾਰ-ਚਰਚਾ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮੀਨੂ ਜੈਨ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦਾ ਸੰਚਾਲਨ ਡਾ. ਅਨਿਤਾ ਮੌਦਗਿਲ ਨੇ ਕੀਤਾ, ਜਿਸ ਵਿੱਚ ਸਹਾਇਕ ਪ੍ਰੋ. ਵਿਵੇਕ, ਨਿਸ਼ੀ ਗਰੋਵਰ ਅਤੇ ਪਾਰੂਲ ਸਿੰਘ ਨੇ ਯੋਗਦਾਨ ਪਾਇਆ। ਐੱਮਸੀਐੱਸਈ ਡਾਇਰੈਕਟਰ ਅਤੇ ਐੱਨਆਈਟੀਐੱਚ ਯਮੁਨਾਨਗਰ ਰਮਨ ਚਾਵਲਾ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਲਘੂ ਉਦਯੋਗ ਇੱਕ ਵਿਅਕਤੀ ਨੂੰ ਆਤਮ-ਨਿਰਭਰ ਬਣਦਾ ਹੈ ਅਤੇ ਹੋਰਾਂ ਨੂੰ ਵੀ ਰੁਜ਼ਗਾਰ ਦੇਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਸਰਕਾਰੀ ਯੋਜਨਾਵਾਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਹੁਨਰ ਵਿਕਸਿਤ ਕਰਨ ਲਈ ਪ੍ਰੇਰਿਆ।
Advertisement
Advertisement
Advertisement