For the best experience, open
https://m.punjabitribuneonline.com
on your mobile browser.
Advertisement

ਛੋਟੇ ਸਨਅਤਕਾਰਾਂ ਨੂੰ ਬਚਾਇਆ ਜਾਵੇ: ਚਾਵਲਾ

02:47 PM Jun 30, 2023 IST
ਛੋਟੇ ਸਨਅਤਕਾਰਾਂ ਨੂੰ ਬਚਾਇਆ ਜਾਵੇ  ਚਾਵਲਾ
Advertisement

ਗੁਰਿੰਦਰ ਸਿੰਘ

Advertisement

ਲੁਧਿਆਣਾ, 29 ਜੂਨ

ਏਸ਼ੀਆ ਦੀ ਸੱਭ ਤੋਂ ਵੱਡੀ ਸਾਈਕਲ ਕਾਰੋਬਾਰੀਆਂ ਦੀ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਮਾਸਟਰ ਪਲਾਨ (ਮਿਕਸ ਲੈਂਡ) ਦੀ ਮਿਆਦ ਤੁਰੰਤ ਵਧਾਈ ਜਾਵੇ ਤਾਂ ਜੋ ਇਨ੍ਹਾਂ ਇਲਾਕਿਆਂ ਵਿੱਚ ਚੱਲ ਰਹੀਆਂ ਹਜ਼ਾਰਾਂ ਛੋਟੀਆਂ ਉਦਯੋਗਿਕ ਇਕਾਈਆਂ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ।

ਅੱਜ ਇੱਥੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਰਾਹੀਂ ਮੁੱਖ ਮੰਤਰੀ ਨੂੰ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਮਿਕਸਡ ਲੈਂਡ ਯੂਜ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।zwnj;

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ 72 ਦੇ ਕਰੀਬ ਅਜਿਹੇ ਇਲਾਕੇ ਹਨ ਜਿੱਥੇ 60-65 ਹਜ਼ਾਰ ਦੇ ਕਰੀਬ ਸੂਖ਼ਮ ਅਤੇ ਛੋਟੀਆਂ-ਛੋਟੀਆਂ ਘਰੇਲੂ ਉਦਯੋਗਿਕ ਇਕਾਈਆਂ ਹਨ, ਜਿਨ੍ਹਾਂ ਵਿੱਚ 12 ਤੋਂ 15 ਲੱਖ ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2007-2008 ਵਿੱਚ ਲੰਮੀ ਵਿਚਾਰ ਤੋਂ ਬਾਅਦ ਮਾਹਿਰਾਂ ਦੀ ਰਾਇ ਨਾਲ ਪੰਜਾਬ ਮਾਸਟਰ ਪਲਾਨ 10 ਸਾਲ ਲਈ ਲਾਗੂ ਕੀਤਾ ਗਿਆ ਸੀ। ਉਸ ਦੀ ਮਿਆਦ 2017- 2018 ਤੱਕ ਸੀ ਪਰ ਉਸ ਤੋਂ ਬਾਅਦ ਪੰਜ ਸਾਲ ਲਈ ਇਸਦੀ ਮਿਆਦ ਮੁੜ ਵਧਾ ਦਿੱਤੀ ਗਈ ਸੀ ਜੋ ਹੁਣ ਸਤੰਬਰ 2023 ਤੱਕ ਖ਼ਤਮ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਮਾਸਟਰ ਪਲਾਨ (ਮਿਕਸ ਲੈਂਡ) ਦੀ ਮਿਆਦ ਨਾ ਵਧਾਈ ਗਈ ਤਾਂ ਇਹ ਉਦਯੋਗਿਕ ਇਕਾਈਆਂ ਤਬਾਹ ਹੋ ਜਾਣਗੀਆਂ ਜਿਸ ਨਾਲ ਜਿੱਥੇ ਹਜ਼ਾਰਾਂ ਛੋਟੇ ਸਨਅਤਕਾਰ ਤਬਾਹ ਹੋ ਜਾਣਗੇ ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਉਥੇ ਪੰਜਾਬ ਵਿੱਚ ਵੀ ਵੱਡਾ ਆਰਥਿਕ ਸੰਕਟ ਖੜਾ ਹੋ ਜਾਵੇਗਾ, ਜਿਸ ਨਾਲ ਆਰਥਿਕਤਾ ਨੂੰ ਹੋਰ ਵੱਡਾ ਝਟਕਾ ਲੱਗੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਿਕਸ ਲੈਂਡ ਯੂਜ ਦੀ ਮਿਆਦ ਵਧਾਏ ਤਾਂ ਜੋ ਛੋਟੀਆਂ ਉਦਯੋਗਿਕ ਇਕਾਈਆਂ ਨੂੰ ਰਾਹਤ ਮਿਲ ਸਕੇ ਅਤੇ ਪੰਜਾਬ ਦੀ ਆਰਥਿਕਤਾ ਹੋਰ ਮਜ਼ਬੂਤ ਹੋ ਸਕੇ।

Advertisement
Tags :
Advertisement
Advertisement
×