ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖ਼ਰੀਦ ਕੇਂਦਰਾਂ ਵਿੱਚ ਲਿਫਟਿੰਗ ਨਾ ਹੋਣ ’ਤੇ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ

08:47 AM May 05, 2024 IST
ਮੂਲੋਵਾਲ ਮੰਡੀ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।

ਬੀਰਬਲ ਰਿਸ਼ੀ
ਸ਼ੇਰਪੁਰ, 4 ਮਈ
ਸ਼ੇਰਪੁਰ ਤੇ ਮੂਲੋਵਾਲ ਖ਼ਰੀਦ ਕੇਂਦਰਾਂ ਵਿੱਚ ਲਿਫ਼ਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਨੇ ਅੱਜ ਨਾਅਰੇਬਾਜ਼ੀ ਕਰਕੇ ਮਾਮਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਆੜ੍ਹਤੀਆ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਬਾਠ, ਮਜ਼ਦੂਰ ਆਗੂ ਬਹਾਦਰ ਸਿੰਘ ਤੇ ਮਨਸਾ ਸਿੰਘ ਨੇ ਮੰਡੀ ਵਿੱਚ ਇੱਕ ਲੱਖ ਤੋਂ ਵੱਧ ਗੱਟਾ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਕਣਕ ਦੀ ਆਮਦ ਦਾ ਕੰਮ ਖ਼ਤਮ ਹੋਣ ਦੇ ਬਾਵਜੂਦ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਦੀ ਲੇਬਰ ਵਿਹਲੇ ਬੈਠਣ ਲਈ ਮਜਬੂਰ ਹੈ। ਇਸ ਦੇ ਮੱਦੇਨਜ਼ਰ ਮਾਰਕਫੈੱਡ ਦੇ ਖਰੀਦ ਏਜੰਸੀ ਦੇ ਇੰਸਪੈਕਟਰ ਅਰਜਨ ਸਿੰਘ ਤੇ ਪਨਸਪ ਦੇ ਇੰਸਪੈਕਟਰ ਨਵਜੋਤ ਸਿੰਘ ਨੇ ਸਬੰਧਤ ਠੇਕੇਦਾਰ ਨੂੰ ਮਸਲਾ ਹੱਲ ਕਰਨ ਦਾ ਲਿਖਤੀ ਨੋਟਿਸ ਦਿੰਦਿਆਂ ਪੁੱਛ ਪੜਤਾਲ ਕੀਤੀ। ਇੰਸਪੈਕਟਰ ਅਰਜਨ ਸਿੰਘ ਨੇ ਸਮਝੌਤੇ ਸਬੰਧੀ ਦੱਸਿਆ ਕਿ ਫੈਸਲਾ ਇਹ ਹੋਇਆ ਹੈ ਕਿ ਠੇਕੇਦਾਰ ਹੋਰ ਮਜ਼ਦੂਰ ਲਿਆਏਗਾ ਅਤੇ ਹਰ ਰੋਜ਼ ਖਰੀਦ ਕੇਂਦਰ ਵਿੱਚੋਂ ਦਸ ਹਜ਼ਾਰ ਗੱਟਾ ਚੁੱਕਣਾ ਯਕੀਨੀ ਬਣਾਏਗਾ। ਅਜਿਹਾ ਨਾ ਹੋਣ ’ਤੇ ਠੇਕੇਦਾਰ ਵਿਰੁੱਧ ਕਾਰਵਾਈ ਹੋ ਸਕਦੀ ਹੈ।
ਇਸੇ ਤਰ੍ਹਾਂ ਮੂਲੋਵਾਲ ਮੰਡੀ ਦੇ ਮਜ਼ਦੂਰਾਂ ਨੇ ਦੱਸਿਆ ਕਿ ਇੱਕ ਹਫ਼ਤੇ ਤੋਂ ਕਣਕ ਦੀ ਆਮਦ ਬੰਦ ਹੋ ਜਾਣ ਮਗਰੋਂ ਉਹ ਵਿਹਲੇ ਬੈਠੇ ਹਨ ਅਤੇ ਤਕਰੀਬਨ 60 ਹਜ਼ਾਰ ਗੱਟਾ ਪਿਆ ਹੈ ਪਰ ਲਿਫ਼ਟਿੰਗ ਲਈ ਪ੍ਰਤੀ ਦਿਨ ਮਹਿਜ਼ ਪੰਜ ਛੇ ਗੱਡੀਆਂ ਹੀ ਭੇਜੀਆਂ ਜਾਂਦੀਆਂ ਹਨ। ਸਬੰਧਤ ਇੰਸਪੈਕਟਰ ਵਿਕਾਸ ਜਿੰਦਲ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਦਾ ਮਾਮਲਾ ਵਿਭਾਗ ਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਹੈ ਕਿਉਂਕਿ ਲੇਬਰ ਦੀ ਘਾਟ ਕਾਰਨ ਪਹਿਲਾਂ ਭਰੇ ਟਰੱਕ ਗੁਦਾਮਾਂ ’ਚ ਖਾਲੀ ਨਹੀਂ ਹੋ ਰਹੇ ਅਤੇ ਟਰੱਕ ਯੂਨੀਅਨ ਹੋਰ ਗੱਡੀਆਂ ਨਹੀਂ ਦੇ ਰਹੀ ਜਿਸ ਕਰਕੇ ਸਮੱਸਿਆ ਬਣੀ ਹੋਈ ਹੈ।

Advertisement

ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ’ਚ 3.51 ਲੱਖ ਟਨ ਕਣਕ ਲਿਫਟਿੰਗ ਦੀ ਉਡੀਕ ’ਚ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਮਈ ਮਹੀਨੇ ਦਾ ਪਹਿਲਾ ਹਫ਼ਤਾ ਲਗਭਗ ਬੀਤ ਚੁੱਕਿਆ ਹੈ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਦਾ ਕੰਮ ਵੀ ਲਗਭਗ ਮੁਕੰਮਲ ਹੋ ਚੁੱਕਿਆ ਹੈ ਪਰ ਅਜੇ ਤੱਕ ਖਰੀਦ ਹੋਈ ਕਣਕ ਦੀ ਲਿਫਟਿੰਗ ਲੀਹ ’ਤੇ ਨਹੀਂ ਆਈ। ਇਸ ਕਾਰਨ ਅਜੇ ਵੀ 3 ਲੱਖ 51 ਹਜ਼ਾਰ 207 ਮੀਟਰਕ ਟਨ ਕਣਕ ਜ਼ਿਲ੍ਹੇ ਦੀਆਂ ਅਨਾਜ਼ ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਈ ਹੈ। ਖਰੀਦ ਕੇਂਦਰਾਂ ’ਚ ਹਾਲੇ ਵੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਖਰੀਦ ਸਬੰਧੀ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਅਨਾਜ਼ ਮੰਡੀਆਂ ’ਚ ਕਣਕ ਦੀ ਕੁੱਲ ਆਮਦ ਵਿਚੋਂ 99.58 ਫੀਸਦੀ ਖਰੀਦ ਹੋ ਚੁੱਕੀ ਹੈ। ਡਿਪਟੀ ਕਮਿਸਨਰ ਨੇ ਸਮੂਹ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਲਿਫਟਿੰਗ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ।

Advertisement
Advertisement
Advertisement