For the best experience, open
https://m.punjabitribuneonline.com
on your mobile browser.
Advertisement

ਪੀਆਰਟੀਸੀ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

07:55 AM Jun 20, 2024 IST
ਪੀਆਰਟੀਸੀ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
ਪਟਿਆਲਾ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਪੈਨਸ਼ਨਰ ਆਗੂ। -ਫ਼ੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 19 ਜੂਨ
ਅੱਜ ਇੱਥੇ ਪੀਆਰਟੀਸੀ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ। ਇਸ ਮੌਕੇ ਵੱਖ-ਵੱਖ ਡਿੱਪੂਆਂ ਤੋਂ ਭਰਵੀਂ ਗਿਣਤੀ ਵਿੱਚ ਆਏ ਪੈਨਸ਼ਨਰਾਂ ਨੇ ਆਪਣੇ ਆਪਣੇ ਵਿਚਾਰਾਂ ਰਾਹੀਂ ਪੰਜਾਬ ਸਰਕਾਰ ਦੇ ਹਰ ਖੇਤਰ ਵਿੱਚ ਫ਼ੇਲ੍ਹ ਹੋਣ ’ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੈਨੇਜਮੈਂਟ ਤੋਂ ਰਹਿੰਦੇ ਬਕਾਏ ਦੇਣ ਦੀ ਮੰਗ ਕੀਤੀ। ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਪੀਆਰਟੀਸੀ ਵਿੱਚ ਪੈਨਸ਼ਨ ਦੇ 32 ਸਾਲ ਪੂਰੇ ਹੋਣ ’ਤੇ ਵਧਾਈ ਦਿੰਦਿਆਂ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ’ਤੇ ਝਾਤ ਪਵਾਈ ਅਤੇ ਇਸ ਦੀ ਮਜ਼ਬੂਤੀ ਬਣਾਈ ਰੱਖਣ ’ਤੇ ਜ਼ੋਰ ਦਿੱਤਾ। ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਪੀਆਰਟੀਸੀ ਨੂੰ ਚਲਦੀ ਰੱਖਣ ਲਈ ਅਦਾਰੇ ਅੰਦਰ ਹੋਰ ਨਵੀਆਂ ਬੱਸਾਂ ਪਾਉਣ ਅਤੇ ਐਸੋਸੀਏਸ਼ਨ ਦੀ ਮਜ਼ਬੂਤੀ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਡਿੱਪੂਆਂ ਤੋਂ ਮੁੱਖ ਦਫ਼ਤਰ ਵਿੱਚ ਆਈਆਂ ਮੰਗਾਂ ਦਾ ਨਿਪਟਾਰਾ ਕਰ ਕੇ ਤੁਰੰਤ ਅਦਾਇਗੀਆਂ ਕਰਨ ਦੀ ਮੰਗ ਕੀਤੀ। ਉਕਤ ਤੋਂ ਇਲਾਵਾ ਰੈਲੀ ਰੂਪੀ ਇਸ ਮੀਟਿੰਗ ਨੂੰ ਸ੍ਰੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ, ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿੱਪੂ, ਬਹਾਦਰ ਸਿੰਘ ਸੰਗਰੂਰ, ਸੁਖਦੇਵ ਸਿੰਘ ਬੁਢਲਾਡਾ, ਤਰਸੇਮ ਸਿੰਘ ਸੈਣੀ ਕਪੂਰਥਲਾ, ਜਗਤਾਰ ਸਿੰਘ ਚੇਅਰਮੈਨ ਪਟਿਆਲਾ, ਮਾਲਵਿੰਦਰ ਸਿੰਘ ਬਰਨਾਲਾ, ਸੋਮਨਾਥ ਚੰਡੀਗੜ੍ਹ, ਗੋਪਾਲ ਕਿਸ਼ਨ ਬਠਿੰਡਾ, ਕਾਲਾ ਰਾਮ ਕੋਟਕਪੂਰਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਕਾਮਯਾਬ ਕਰਨ ਲਈ ਸ੍ਰੀ ਬਖ਼ਸ਼ੀਸ਼ ਸਿੰਘ ਦਫ਼ਤਰ ਸਕੱਤਰ, ਬੀਰ ਸਿੰਘ, ਅਮੋਲਕ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ।

Advertisement

Advertisement
Author Image

Advertisement
Advertisement
×