ਪੈਨਸ਼ਨਰਾਂ ਵੱਲੋਂ ਐਕਸੀਅਨ ਖ਼ਿਲਾਫ਼ ਨਾਅਰੇਬਾਜ਼ੀ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ
ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਵੱਲੋਂ ਐਕਸੀਅਨ ਦੇ ਰਵੱਈਏ ਨੂੰ ਕਥਿਤ ਤੌਰ ’ਤੇ ਅੜੀਅਲ ਅਤੇ ਪੱਖਪਾਤੀ ਦੱਸਦਿਆਂ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਡਵੀਜ਼ਨ ਦਫਤਰ ਅੱਗੇ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ ਗਿਆ।
ਇਸ ਮੌਕੇ ਸਰਕਲ ਪ੍ਰਧਾਨ ਹਰਮੇਲ ਸਿੰਘ ਮਹਿਰੋਕ, ਅਮਰੀਕ ਸਿੰਘ ਉਗਰਾਹਾਂ, ਜਗਦੇਵ ਸਿੰਘ ਬਾਹੀਆ ਆਦਿ ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਦੇ ਆਗੂਆਂ ਵੱਲੋਂ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਸਮਾਂ ਮੰਗਿਆ ਗਿਆ ਸੀ। ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਮੀਟਿੰਗ ਦੌਰਾਨ ਐਕਸੀਅਨ ਸੁਨਾਮ ਵੱਲੋਂ ਸਾਥੀਆਂ ਨਾਲ ਪੱਖਪਾਤੀ ਰਵੱਈਆ ਅਪਣਾਉਂਦਿਆਂ ਗੱਲ ਨੂੰ ਧਿਆਨ ਨਾਲ ਨਹੀਂ ਸੁਣਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਿਤਪਾਲ ਸਿੰਘ ਮਹਿਰੋਕ, ਕੇਪੀ ਸਿੰਘ, ਗੁਰਮੁੱਖ ਸਿੰਘ ਧੂਰੀ, ਕਰਨੈਲ ਸਿੰਘ ਨਾਗਰੀ, ਜਸਮੇਲ ਸਿੰਘ ਜੱਸੀ, ਜੀਵਨ ਸਿੰਘ, ਗੁਰਮੇਲ ਸਿੰਘ ਲਹਿਰਾ ਤੇ ਮਨਜੀਤ ਕੁਮਾਰ ਸਕੱਤਰ ਸਰਕਲ ਆਦਿ ਨੇ ਕਿਹਾ ਕਿ ਐਕਸੀਅਨ ਦੇ ਪੱਖਪਾਤੀ ਰਵੱਈਏ ਕਾਰਨ ਪੈਨਸ਼ਨਰਾਂ ’ਚ ਕਾਫੀ ਰੋਸ ਹੈ। ਇਸ ਕਾਰਨ ਪੈਨਸ਼ਨਰਾਂ ਨੂੰ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜੋ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਇਸ ਮੌਕੇ ਡਵੀਜ਼ਨ ਸੁਨਾਮ ਦੇ ਸਾਥੀ ਮਹਿੰਦਰ ਸਿੰਘ, ਤੇਜਿੰਦਰ ਸਿੰਘ, ਕੁਲਦੀਪ ਸ਼ਰਮਾ, ਬਰਖਾ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ, ਗੱਜਣ ਸਿੰਘ , ਪਵਨ ਕੁਮਾਰ ਅਤੇ ਬਹਾਦਰ ਸਿੰਘ ਆਦਿ ਮੌਜੂਦ ਸਨ।