ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਖਾੜਾ ਵਿੱਚ ਗੂੰਜੇ ‘ਕੈਂਸਰ ਫੈਕਟਰੀ’ ਬੰਦ ਕਰਵਾਉਣ ਦੇ ਨਾਅਰੇ

07:01 AM Aug 05, 2024 IST
ਪਿੰਡ ਅਖਾੜਾ ਵਿੱਚ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਲੋਕ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਅਗਸਤ
ਨੇੜਲੇ ਪਿੰਡ ਅਖਾੜਾ ਵਿੱਚ ਲਾਈ ਜਾ ਰਹੀ ਗੈਸ ਫੈਕਟਰੀ ਖ਼ਿਲਾਫ਼ ਧਰਨਾ ਅੱਜ 97ਵੇਂ ਦਿਨ ਜਾਰੀ ਰਿਹਾ ਅਤੇ ਇਸ ਮੌਕੇ ‘ਕੈਂਸਰ ਫੈਕਟਰੀ’ ਬੰਦ ਕਰਨ ਦੇ ਨਾਅਰੇ ਗੂੰਜੇ। ਪਿੰਡ ਅਖਾੜਾ ਦੇ ਵਾਸੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਵਿੱਚ ਜੁਟੇ ਹੋਏ ਹਨ। ਧਰਨੇ ਵਿੱਚ ਬੁਲਾਰਿਆਂ ਨੇ ਕਿਹਾ ਕਿ ਅਖਾੜਾ ਤੋਂ ਬਿਨਾਂ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ, ਭੂੰਦੜੀ ‘ਚ ਵੀ ਇਹ ਅਜਿਹੀਆਂ ਫੈਕਟਰੀਆਂ ਲੱਗ ਰਹੀਆਂ ਹਨ। ਉਥੇ ਵੀ ਇਸੇ ਤਰਜ਼ ’ਤੇ ਦਿਨ ਰਾਤ ਦੇ ਰੋਸ ਧਰਨਿਆਂ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋ ਰਹੇ ਹਨ। ਰੋਸ ਧਰਨੇ ਮੌਕੇ ਬੋਲਦਿਆਂ ਸੰਘਰਸ਼ ਕਮੇਟੀ ਆਗੂ ਗੁਰਤੇਜ ਸਿੰਘ ਅਖਾੜਾ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਇਕ ਅਗਸਤ ਦੀ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਨਾਲ ਹੋਈ ਮੀਟਿੰਗ ‘ਚ ਹੋਈ ਗੱਲਬਾਤ ਪਿੱਛੋਂ ਮਸਲੇ ਦੇ ਹੱਲ ਹੋਣ ਦੀ ਆਸ ਤਾਂ ਬੱਝੀ ਹੈ ਪਰ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਅਤੇ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਨ੍ਹਾਂ ਬਾਇਓ ਗੈਸ ਫੈਕਟਰੀਆਂ ਨੂੰ ਤੁਰੰਤ ਪੱਕੇ ਤੌਰ ‘ਤੇ ਬੰਦ ਕਰਾਉਣ ਦਾ ਫ਼ੈਸਲਾ ਕਰਨਾ ਹੀ ਪਵੇਗਾ। ਕਿਸਾਨ ਆਗੂ ਬਲਜੀਤ ਕੌਰ ਨੇ ਦੱਸਿਆ ਕਿ 12 ਅਗਸਤ ਨੂੰ ਮਹਿਲ ਕਲਾਂ ਕਿਰਨਜੀਤ ਸ਼ਰਧਾਂਜਲੀ ਸਮਾਗਮ ‘ਚ ਪਿੰਡ ਅਖਾੜਾ ਤੋਂ ਔਰਤਾਂ ਦਾ ਵੱਡਾ ਜੱਥਾ ਸ਼ਾਮਲ ਹੋਵੇਗਾ। ਇਸ ਮੌਕੇ ਹਰਦੇਵ ਸਿੰਘ ਅਖਾੜਾ, ਬਿੱਕਰ ਸਿੰਘ ਅਖਾੜਾ ਆਦਿ ਮੌਜੂਦ ਸਨ।

Advertisement

ਫੈਕਟਰੀ ’ਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਦੇ ਨੁਕਸਾਨ ਤੋਂ ਜਾਣੂ ਕਰਵਾਇਆ

ਭੂੰਦੜੀ ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਹੋਏ ਨੁਮਾਇੰਦੇ। -ਫੋਟੋ: ਸ਼ੇਤਰਾ

ਜਗਰਾਉਂ(ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਭੂੰਦੜੀ ਵਿੱਚ ਬਾਇਓ ਗੈਸ ਫੈਕਟਰੀ ਵਿਰੋਧੀ ਪੱਕੇ ਮੋਰਚੇ ਵਿੱਚ ਅੱਜ ਮਾਹਿਰ ਤੇ ਉੱਘੇ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਪਹੁੰਚੇ। ਚਾਰ ਮਹੀਨੇ ਅਤੇ ਸੱਤ ਦਿਨ ਤੋਂ ਲਗਾਤਾਰ ਧਰਨੇ ’ਤੇ ਬੈਠੇ ਮਰਦ ਔਰਤਾਂ ਨੂੰ ਉਨ੍ਹਾਂ ਬਾਇਓ ਗੈਸ ਫੈਕਟਰੀ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਦੇ ਖ਼ਤਰਿਆਂ ਅਤੇ ਨੁਕਸਾਨ ਤੋਂ ਜਾਣੂ ਕਰਵਾਇਆ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਵਿਗਿਆਨਕ ਆਧਾਰ ’ਤੇ ਚੈਲਿੰਜ ਕੀਤਾ ਕਿ ਕਿਸੇ ਵੀ ਮਾਹਿਰ ਨੂੰ ਸੱਦ ਕੇ ਖੁੱਲ੍ਹੀ ਬਹਿਸ ਕਰਵਾਈ ਜਾਵੇ। ਧਰਨੇ ਨੂੰ ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਦਲਜੀਤ ਸਿੰਘ ਤੂਰ, ਸੂਬੇਦਾਰ ਕਾਲਾ ਸਿੰਘ, ਜਗਰਾਜ ਸਿੰਘ ਦਿਉਲ, ਛਿੰਦਰਪਾਲ ਸਿੰਘ, ਬੱਗਾ ਸਿੰਘ ਰਾਣਕੇ, ਕਸ਼ਮੀਰ ਸਿੰਘ ਰਾਮਪੁਰਾ, ਜੇਠਾ ਸਿੰਘ ਤਲਵੰਡੀ ਨੌਆਬਾਦ, ਮਹਿੰਦਰ ਸਿੰਘ ਖੁਦਾਈ ਚੱਕ, ਕਰਨੈਲ ਸਿੰਘ ਰਾਮਪੁਰ ਨੇ ਵੀ ਸੰਬੋਧਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੀਕੇ ਸਿੰਘ ਨੇ ਸਾਰੀ ਵਿਚਾਰ ਚਰਚਾ ਤੋਂ ਬਾਅਦ ਭਰੋਸਾ ਦਿਵਾਇਆ ਕਿ ਲੋਕਾਂ ਦੀ ਸਿਹਤ ਖ਼ਰਾਬ ਕਰਨ ਵਾਲੀ ਫੈਕਟਰੀ ਨਹੀਂ ਲਾਈ ਜਾਵੇਗੀ। ਧਰਨਾਕਾਰੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਦੀ ਚਾਰ ਮਹੀਨੇ ਬਾਅਦ ਵੀ ਸਾਰ ਨਾ ਲੈਣ ਲਈ ਨਿਖੇਧੀ ਕੀਤੀ।

Advertisement
Advertisement
Advertisement