ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਾ ਛੁਡਾਊ ਗੋਲੀਆਂ ਨਾ ਮਿਲਣ ’ਤੇ ਹਸਪਤਾਲ ਵਿੱਚ ਨਾਅਰੇਬਾਜ਼ੀ

08:16 AM Jul 07, 2024 IST
ਹਸਪਤਾਲ ਵਿੱਚ ਨਸ਼ਾ ਛੁਡਾਊ ਗੋਲੀਆਂ ਨਾ ਮਿਲਣ ਕਾਰਨ ਨਾਅਰੇਬਾਜ਼ੀ ਕਰਦੇ ਹੋਏ ਮਰੀਜ਼।

ਪੱਤਰ ਪ੍ਰੇਰਕ
ਤਪਾ ਮੰਡੀ, 6 ਜੁਲਾਈ
ਨਸ਼ੇ ਦੇ ਆਦੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਤਪਾ ਵਿੱਚੋਂ ਨਸ਼ਾ ਛੁਡਾਊ ਗੋਲੀਆਂ ਨਾ ਮਿਲਣ ਕਰਕੇ ਉਨ੍ਹਾਂ ਸਰਕਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨਸ਼ੇ ਦੇ ਮਰੀਜ਼ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਜਗਰਾਜ ਸਿੰਘ ਅਤੇ ਜੱਸਾ ਸਿੰਘ ਆਦਿ ਨੇ ਕਿਹਾ ਕਿ ਉਹ ਸਿਵਲ ਹਸਪਤਾਲ ਦੇ ਖੋਲੇ ਓਟ ਕਲੀਨਿਕ ’ਚੋਂ ਪਹਿਲਾਂ ਵਾਂਗ ਹੀ ਨਸ਼ਾ ਛੁਡਾਊ ਗੋਲੀਆਂ ਲੈਦੇ ਆਏ ਹਨ ਪਰ ਓਟ ਕਲੀਨਿਕ ਨਾਲ ਸਬੰਧਤ ਫਰਮਾਸਿਸਟ ਤੇ ਹੋਰ ਅਮਲਾ ਹੜਤਾਲ ’ਤੇ ਹੋਣ ਕਰਕੇ ਕਲੀਨਿਕਾਂ ਨੂੰ ਜਿੰਦਰੇ ਲੱਗੇ ਪਏ ਸਨ ਜਿਸ ਕਾਰਨ ਉਨ੍ਹਾਂ ਨੂੰ ਨਸ਼ਾ ਛੁਡਾਊ ਗੋਲੀਆਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਗੋਲੀਆਂ ਦੇ ਆਦੀ ਹੋ ਗਏ ਹਨ ਜਿਨ੍ਹਾਂ ਤੋਂ ਬਗੈਰ ਉਨ੍ਹਾਂ ਦਾ ਨਹੀਂ ਸਰਦਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਗੋਲੀਆਂ ਨਾ ਦਿੱਤੀਆਂ ਗਈਆਂ ਤਾਂ ਉਹ ਹਸਪਤਾਲ ਦੇ ਬਾਹਰ ਧਰਨਾ ਲਾਉਣਗੇੇ। ਫਾਰਮਾਸਿਸਟ ਅਮਨਦੀਪ ਸਿੰਘ ਨੇ ਕਿਹਾ ਕਿ ਹੜਤਾਲ ਤੋਂ ਬਾਅਦ ਉਨ੍ਹਾਂ ਵੱਲੋਂ ਸਬੰਧਤ ਮਰੀਜ਼ਾਂ ਨੂੰ ਨਸ਼ਾ ਛੁਡਾਊ ਗੋਲੀਆਂ ਵੰਡ ਦਿੱਂਤੀਆਂ ਜਾਣਗੀਆਂ।

Advertisement

Advertisement
Advertisement