ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ’ਵਰਸਿਟੀ ’ਚ ਗੂੰਜੇ ਨਾਅਰੇ

08:46 AM Aug 22, 2020 IST

ਰਵੇਲ ਸਿੰਘ ਭਿੰਡਰ
ਪਟਿਆਲਾ, 21 ਅਗਸਤ 

Advertisement

ਕੋਵਿਡ-19 ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਜਨਤਕ ਇਕੱਠ ਕਰਨ ’ਤੇ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਤੇ ਕਰਮਚਾਰੀ ਅੱਜ ਵੀ ਬੇਖੌਫ਼ ਹੀ ਵੱਖ ਵੱਖ ਰੋਸ ਧਰਨਿਆਂ ’ਚ ਡਟੇ ਰਹੇ। ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ ਪ੍ਰਦਰਸ਼ਨਕਾਰੀ ਧਿਰਾਂ ਨੂੰ ਸਰਕਾਰ ਦੇ ਤਾਜ਼ਾ ਹੁਕਮਾਂ ’ਤੇ ਧਰਨਿਆਂ ਦੇ ਸਿਲਸਿਲੇ ਨੂੰ ਛੱਡਣ ਦੀ ਸਲਾਹ ਦਿੱਤੀ ਗਈ ਪਰ ਰੋਸ ’ਤੇ ਉਤਰੀਆਂ ਧਿਰਾਂ ਹਾਲੇ ਧਰਨਿਆਂ ਤੋਂ ਵਾਪਿਸ ਮੁੜਣ ਨੂੰ ਰਾਜੀ ਨਹੀਂ ਹੋਈਆਂ। ਅਜਿਹੇ ’ਚ ਪਿਛਲੇ ਕਈ ਦਨਿਾਂ ਵਾਂਗ ਅੱਜ ਯੂਨੀਵਰਸਿਟੀ ਕੈਂਪਸ ’ਚ ਵੱਖ ਵੱਖ ਰੋਸ ਧਰਨਿਆਂ ’ਚ ਇਕੱਠ ਜੁੜੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਦੇ ਦਫ਼ਤਰ ’ਚ ਐੱਸਟੀਏ/ ਫੀਜ਼ੀਓਥੈਰੇਪਿਸਟ/ਵਰਕਸ਼ਾਪ ਇੰਸਟਰਕਟਰ ਆਦਿ ਵਰਗੀਆਂ ਪੋਸਟਾਂ ’ਤੇ ਕੰਮ ਕਰਦੇ ਓ ਵਰਗ ਦੇ ਕਰਮਚਾਰੀਆਂ ਵੱਲੋਂ ਟਾਈਮ ਸਕੇਲ ਦੀ ਮੰਗ ਸਬੰਧੀ  ਏ ਕਲਾਸ ਅਫ਼ਸਰ ਐਸੋਸੀਏਸ਼ਨ ਦੀ ਅਗਵਾਈ ਹੇਠ ਆਰੰਭੀ ਹੋਈ ਭੁੱਖ ਹੜਤਾਲ ਅੱਜ ਨੌਵੇਂ ਦਿਨ ਵੀ ਜਾਰੀ ਰਹੀ। ਅਜਿਹੇ ਦੌਰਾਨ ਯੂਨੀਵਰਸਿਟੀ ਅਥਾਰਿਟੀ ਦੇ ਉਦਾਸੀਨ ਰਵੱਈਏ ਦੇ ਵਿਰੋਧ ਵਜੋਂ ਪ੍ਰਦਸ਼ਨਕਾਰੀਆਂ ਵੱਲੋਂ ਸੋਮਵਾਰ ਤੋਂ ਭੁੱਖ ਹੜਤਾਲ ਨੂੰ ਮਰਨ ਵਰਤ ’ਚ ਤਬਦੀਲ ਕਰਨ ਦਾ ਵੀ ਐਲਾਨ ਕੀਤਾ ਗਿਆ।

ਸੰਘਰਸ਼ ਦੀ ਕੜੀ ਵਜੋ ਅੱਜ ਰਾਜੀਵ ਸੂਦ ਭੁੱਖ ਹੜਤਾਲ ’ਤੇ ਬੈਠੇ। ਸੰਘਰਸ਼ੀ ਕਾਰਕੁਨਾਂ ਰੋਸ ਜਤਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਹੈ। ਸਗੋਂ ਕੋਵਿਡ-19 ਦੇ ਹਾਲਾਤਾਂ ਦਾ ਬਹਾਨਾ ਲਗਾ ਕੇ ਇਸ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਮਚਾਰੀਆਂ ਮੁਤਾਬਕ ਇਨ੍ਹਾਂ ਨੂੰ ਆਪਣੀ ਪੂਰੀ ਸਰਵਿਸ ਦੌਰਾਨ ਇੱਕ ਵੀ ਪ੍ਰਮੋਸ਼ਨ ਨਹੀਂ ਦਿੱਤੀ ਗਈ।  ਕਈ ਕਰਮਚਾਰੀ ਤਾਂ ਰਿਟਾਇਰ ਹੋਣ ਵਾਲੇ ਹਨ।

Advertisement

 ਇਸ ਮੌਕੇ  ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਅਥਾਰਿਟੀ ਦਾ ਨਾਕਾਰਾਤਮਕ ਰਵੱਈਆ ਜਾਰੀ ਰੱਖਿਆ ਤਾਂ  ਸੋਮਵਾਰ 24 ਅਗਸਤ ਤੋਂ ਲਗਾਤਾਰ ਦਿਨ ਰਾਤ ਮਰਨ  ਵਰਤ ਅੰਦੋਲਣ ਸ਼ੁਰੂ ਕੀਤਾ ਜਾਵੇਗਾ। ਧਰਨੇ ਵਿੱਚ ਡਾ. ਰੰਧਾਵਾ ਤੋਂ ਇਲਾਵਾ ਜਨਰਲ ਸਕੱਤਰ ਪਵਨਦੀਪ ਸਿੰਘ, ਕਮਲਜੀਤ ਸਿੰਘ ਜੱਗੀ, ਮਨਦੀਪ ਕੌਰ ਸਾਮਰਾ ਅਤੇ ਹੋਰ ਸਾਥੀ ਕਰਮਚਾਰੀ ਸ਼ਾਮਲ ਹੋਏ।

 ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ‘ਪੂਟਾ’ ਵੱਲੋਂ ਵਾਈਸ ਚਾਂਸਲਰ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਰਜਿਸਟਰਾਰ ਦਵਿੰਦਰ ਸਿੰਘ ਸਿੱਧੂ ਤੇ ਡੀਨ ਅਕਾਦਮਿਕ ਡਾ. ਜੀਐੱਸ ਬਤਰਾ ਨੇ ਪਹੁੰਚ ਕੇ ਪੂਟਾ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਸੁਰੱਖਿਆ ਨਿਯਮਾਂ ਨੂੰ ਅਪਨਾਉਣ। ਅਜਿਹੇ ’ਚ ਪੂਟਾ ਨੇ ਭਰੋਸਾ ਦਿਵਾਇਆ ਕਿ ਉਹ ਬੈਠਕ ਕਰਕੇ ਮਾਮਲੇ ’ਤੇ ਵਿਚਾਰ ਕਰਨਗੇ। ਰੋਸ ਧਰਨੇ ਦੀ ਅਗਵਾਈ ਅੱਜ ਪੂਟਾ ਦੇ ਸਕੱਤਰ ਡਾ. ਗੁਰਨਾਮ ਸਿੰਘ ਵਿਰਕ ਨੇ ਕੀਤੀ। 

ਇਸੇ ਤਰ੍ਹਾਂ ਹੀ ਜੁਅਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਅਧਿਆਪਕਾਂ ਤੇ ਮੁਲਾਜ਼ਮਾਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਡਾ. ਬਲਵਿੰਦਰ ਸਿੰਘ ਟਿਵਾਣਾ, ਗੁਰਿੰਦਰਪਾਲ ਸਿੰਘ ਬੱਬੀ, ਅਵਤਾਰ ਸਿੰਘ, ਡਾ. ਜਸਦੀਪ ਸਿੰਘ ਤੂਰ ਤੇ ਡਾ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਲੱਗੇ ਇਸ ਰੋਸ ਧਰਨੇ ’ਚ ਪੈਨਸ਼ਨਰਜ਼ ਨੇ ਵੀ ਸ਼ਿਰਕਤ ਕੀਤੀ। ਉਧਰ ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਅਥਾਰਿਟੀ ਵੱਲੋਂ ਧਰਨਕਾਰੀਆਂ ਨਾਲ ਸੰਵਾਦ ਰਚਾਕੇ ਪੰਜਾਬ ਸਰਕਾਰ ਦੀਆਂ ਕੋਵਿਡ ਸੁਰੱਖਿਆ ਦੇ ਤਾਜ਼ਾ ਨਿਯਮਾਂ ਦੀਆਂ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Advertisement
Tags :
’ਵਰਸਿਟੀਗੂੰਜੇਨਾਅਰੇਪੰਜਾਬੀ