For the best experience, open
https://m.punjabitribuneonline.com
on your mobile browser.
Advertisement

ਸਫ਼ਾਈ ਸੇਵਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

06:54 AM Feb 17, 2024 IST
ਸਫ਼ਾਈ ਸੇਵਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਧਾਰੀਵਾਲ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਫ਼ਾਈ ਸੇਵਕ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 16 ਫਰਵਰੀ
‘ਭਾਰਤ ਬੰਦ’ ਨੂੰ ਅੱਜ ਧਾਰੀਵਾਲ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਸਵੇਰ ਤੋਂ ਬੰਦ ਰਹੇ ਅਤੇ ਬਾਜ਼ਾਰਾਂ ਵਿੱਚ ਸੁੰਨਸਾਨ ਪੱਸਰੀ ਰਹੀ। ਨਗਰ ਕੌਂਸਲ ਧਾਰੀਵਾਲ ਦੇ ਸਫ਼ਾਈ ਸੇਵਕਾਂ ਵੱਲੋਂ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕ ਯੂਨੀਅਨ ਧਾਰੀਵਾਲ ਦੇ ਪ੍ਰਧਾਨ ਸਿਕੰਦਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਸਰਕਾਰ ਤੇ ਮੰਤਰੀ ਨਰਿੰਦਰ ਮੋਦੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਵਿੱਚ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਿਕੰਦਰ, ਮੀਤ ਪ੍ਰਧਾਨ ਬੁੱਧੂ, ਜਨਰਲ ਸਕੱਤਰ ਅਸ਼ਵਨੀ, ਪਵਨ ਵੱਡਾ ਆਦਿ ਸਫ਼ਾਈ ਸੇਵਕ ਸ਼ਾਮਲ ਸਨ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿਖੇ ਅੱਜ ਸਵੇਰ ਤੋਂ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਲਈ ਹੜਤਾਲ ਕੀਤੀ ਗਈ। ਸਫਾਈ ਸੇਵਕ ਸਾਗਰ ਅਤੇ ਸਨੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਵਿੱਚ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਨਿਯੁਕਤੀ ਪੱਤਰ ਦਿੱਤੇ ਗਏ ਸਨ, ਪਰ ਮਤੇ ਪਾ ਕੇ ਜਿਹੜੇ ਕਰਮਚਾਰੀਆਂ ਦੇ ਨਾਂ ਸਰਕਾਰ ਨੂੰ ਭੇਜੇ ਗਏ ਸਨ ਉਸ ਅਨੁਸਾਰ ਉਨ੍ਹਾਂ ਸਾਰਿਆਂ ਨੂੰ ਨਿਯੁਕਤੀ ਪੱਤਰ ਨਾ ਮਿਲਣ ਕਾਰਨ ਅੱਜ ਪੰਜਾਬ ਪੱਧਰ ’ਤੇ ਇੱਕ ਦਿਨਾਂ ਹੜਤਾਲ ਕੀਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×