ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੇਲਾਂ ’ਤੇ ਨਹਿਰੀ ਪਾਣੀ ਨਾ ਪੁੱਜਣ ਖ਼ਿਲਾਫ਼ ਨਾਅਰੇਬਾਜ਼ੀ

07:49 AM Jun 18, 2024 IST
ਨਹਿਰੀ ਪਾਣੀ ਨਾ ਮਿਲਣ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਜੂਨ
ਕਿਸਾਨਾਂ ਨੇ ਟੇਲਾਂ ਤੱਕ ਨਹਿਰੀ ਪਾਣੀ ਨਾ ਪੁੱਜਣ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪਰਗਟ ਸਿੰਘ ਸਾਫੂਵਾਲਾ, ਯੂਥ ਕਨਵੀਨਰ ਤੀਰਥਵਿੰਦਰ ਸਿੰਘ ਘੱਲ ਕਲਾਂ, ਬਲਾਕ ਪ੍ਰਧਾਨ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਬਲਾਕ ਮੀਤ ਪ੍ਰਧਾਨ ਕੁਲਦੀਪ ਸਿੰਘ ਖੁਖਰਾਣਾ, ਪਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਸੁਖਰਾਜ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਪਰਮਪਾਲ ਸਿੰਘ, ਗੁਰਜੰਟ ਸਿੰਘ, ਲਖਵਿੰਦਰ ਸਿੰਘ, ਨਵਨੀਤ ਸਿੰਘ ਨੇ ਦੱਸਿਆ ਕਿ ਕਿੰਗਵਾਂ ਮਾਈਨਰ ਵਿੱਚੋਂ ਨਿਕਲਦੇ ਰਾਜਵਾਹੇ ਤੇ ਕੱਸੀਆਂ ਵਿੱਚ 1 ਜਾਂ 2 ਫੁੱਟ ਤੱਕ ਪਾਣੀ ਵਗ ਰਿਹਾ ਹੈ। ਕਿੰਗਵਾਂ ਰਜਵਾਹੇ ਦੀ ਪਾਣੀ ਦੀ ਸਮਰੱਥਾ 250 ਕਿਉਸਿਕ ਦੀ ਸੀ ਪਿਛਲੇ ਕੁੱਝ ਸਾਲਾ ਤੋਂ ਉਸ ਨੂੰ ਘੱਟ ਕਰ ਕੇ 220 ਕਿਉਸਿਕ ਕਰ ਦਿੱਤਾ ਹੈ ਪਰੰਤੂ ਅੱਜ ਇਸ ਵਿੱਚ ਸਿਰਫ 150 ਕਿਉਸਿਕ ਪਾਣੀ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਟੇਲਾਂ ’ਤੇ ਪਾਣੀ ਪਹੁੰਚਾਉਣ ਦੇ ਦਾਅਵੇ ਹਵਾ ਹੋ ਰਹੇ ਹਨ ਕਿਉਂਕੀ ਟੇਲਾਂ ’ਤੇ ਪਾਣੀ ਨਾ ਪੁੱਜਣ ਕਾਰਨ ਕਿਸਾਨ ਝੋਨਾ ਲਾਉਣ ਲਈ ਨਹਿਰੀ ਪਾਣੀ ਨੂੰ ਤਰਸੇ ਪਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਹਿਰੀ ਖਾਲਿਆਂ ਦੀ ਹੋਂਦ ਲਈ ਨਹਿਰੀ ਵਿਭਾਗ ਦੀਆ ਟੀਮਾਂ ਇਹ ਖਾਲ ਪਵਾਉਣ ਲਈ ਪਿੰਡਾਂ ਵਿੱਚ ਆਈਆਂ ਪਰ ਪਿੱਛੋਂ ਪਾਣੀ ਦੀ ਸਮਰੱਥਾ ਵਧਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦਾ ਸਿੰਜਾਈ ਵਿਭਾਗ ਨਹਿਰੀ ਪਟਵਾਰੀਆਂ ਨੂੰ 100 ਫੀਸਦੀ ਨਹਿਰੀ ਸਿੰਜਾਈ ਤੇ ਗਿਰਦਾਵਰੀਆਂ ਦੇ ਅੰਕੜੇ ਪੇਸ਼ ਕਰਨ ਲਈ ਮਜਬੂਰ ਕਰ ਰਿਹਾ ਹੈ ਪਰ ਸਿਰਫ 20% ਰਕਬੇ ਨੂੰ ਕੇਵਲ ਝੋਨੇ ਦੇ ਸੀਜ਼ਨ ਵਿੱਚ ਹੀ ਨਹਿਰੀ ਪਾਣੀ ਮਿਲਦਾ ਹੈ। ਇਸ ਵਾਰ ਤਾਂ ਉਹ ਪਾਣੀ ਮਿਲਣ ਦੀ ਆਸ ਵੀ ਨਹੀਂ ਬੱਝ ਰਹੀ। ਉਨ੍ਹਾਂ ਨਹਿਰੀ ਪਾਣੀ ਪੂਰਾ ਛੱਡਣ ਅਤੇ ਮੋਘਿਆ ਦੇ ਅਕਾਰ ਵੱਡੇ ਅਤੇ ਨੀਵੇਂ ਕਰਨ ਦੀ ਮੰਗ ਕੀਤੀ।

Advertisement

Advertisement
Advertisement