ਪਟਿਆਲਵੀਆਂ ਨੂੰ ਗਰਮੀ ਤੋਂ ਮਾਮੂਲੀ ਰਾਹਤ
07:41 AM Jun 20, 2024 IST
Advertisement
ਪੱਤਰ ਪ੍ਰੇਰਕ
ਪਟਿਆਲਾ, 19 ਜੂਨ
ਸ਼ਹਿਰ ਵਾਸੀਆਂ ਨੂੰ ਅੱਜ ਸ਼ਾਮ ਵੇਲੇ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਸਵੇਰੇ ਤੋਂ ਦੁਪਹਿਰ ਤੱਕ ਮੌਸਮ ਰੋਜ਼ਾਨਾ ਦੀ ਤਰ੍ਹਾਂ ਗਰਮੀ ਵਾਲਾ ਹੀ ਰਿਹਾ ਤੇ ਤਿੱਖੀ ਧੁੱਪ ਨਿਕਲੀ ਰਹੀ। ਇਸ ਤੋਂ ਬਾਅਦ ਸ਼ਾਮ ਵੇਲੇ ਪਟਿਆਲਾ ਦੇ ਲੋਕਾਂ ਨੂੰ ਥੋੜੀ ਰਾਹਤ ਮਿਲੀ, ਜਦੋਂ ਉਨ੍ਹਾਂ ਦੇ ਦਰ ’ਤੇ ਠੰਢੀਆਂ ਹਵਾਵਾਂ ਨੇ ਦਸਤਕ ਦਿੱਤੀ। ਸਾਰਾ ਦਿਨ ਗਰਮੀ ਨਾਲ ਤੜਫਦੇ ਰਹੇ ਲੋਕਾਂ ਲਈ ਇਹ ਵੱਡੀ ਰਾਹਤ ਸੀ। ਇਸ ਦੌਰਾਨ ਕਿਤੇ ਕਿਤੇ ਕਿਣ-ਮਿਣ ਵੀ ਹੋਈ। ਪਟਿਆਲਾ ਵਾਸੀ ਅੱਜ ਠੰਢੀਆਂ ਹਵਾਵਾਂ ਦਾ ਨਜ਼ਾਰਾ ਲੈਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ।
Advertisement
Advertisement
Advertisement