ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਜੇਂਦਰ ਸ਼ੇਖਾਵਤ ਵੱਲੋਂ ਨਾਰਨੌਲ ਵਿਚ ਸਕਾਈਡਾਈਵਿੰਗ

07:43 AM Jul 14, 2024 IST
ਨਾਰਨੌਲ ਵਿੱਚ ਸਕਾਈਡਾਈਵਿੰਗ ਕਰਨ ਮਗਰੋਂ ਉਤਰਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ। -ਫੋਟੋ: ਪੀਟੀਆਈ

ਨਾਰਨੌਲ, 13 ਜੁਲਾਈ
ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਹਰਿਆਣਾ ਦੇ ਨਾਰਨੌਲ ਵਿੱਚ ‘ਸਕਾਈਡਾਈਵਿੰਗ’ ਵਿੱਚ ਹਿੱਸਾ ਲਿਆ ਅਤੇ ਉੱਡਦੇ ਜਹਾਜ਼ ਤੋਂ ਹਵਾ ਵਿੱਚ ਛਾਲ ਮਾਰੀ। ਉਨ੍ਹਾਂ ਕਿਹਾ ਕਿ ਉਹ ਏਅਰੋ-ਸਪੋਰਟਸ ਟੂਰਿਜ਼ਮ ਖੇਤਰ ਵਿੱਚ ਭਾਰਤ ਦਾ ‘ਰੌਸ਼ਨ ਭਵਿੱਖ’ ਦੇਖ ਰਹੇ ਹਨ। ‘ਵਿਸ਼ਵ ਸਕਾਈਡਾਈਵਿੰਗ ਦਿਵਸ’ ਮੌਕੇ ਕੇਂਦਰੀ ਮੰਤਰੀ ਨੇ ਇੱਕ ਹਵਾਈ ਜਹਾਜ਼ ਨੂੰ ਵੀ ਝੰਡੀ ਦਿਖਾਈ। ਇਸ ਦੀ ਵਰਤੋਂ ਸਕਾਈਡਾਈਵਿੰਗ ਲਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਵਿੱਚ ਅਜਿਹਾ ਪਹਿਲਾ ਜਹਾਜ਼ ਹੈ।
ਸ਼ੇਖਾਵਤ ਆਸਮਾਨ ਵਿੱਚ ਰੋਮਾਂਚ ਦਾ ਲੁਤਫ ਲੈਣ ਲਈ ਸਵੇਰੇ-ਸਵੇਰੇ ਨਾਰਨੌਲ ਦੀ ਹਵਾਈ ਪੱਟੀ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਦੀਆਂ ਦੋਵੇਂ ਧੀਆਂ ਵੀ ਮੌਜੂਦ ਸਨ। ‘ਟੈਂਡਮ ਸਕਾਈਡਾਈਵਿੰਗ’ ਵਿੱਚ ਹਿੱਸਾ ਲੈਣ ਮਗਰੋਂ ਉਨ੍ਹਾਂ ਮੀਡੀਆ ਨਾਲ ਆਪਣਾ ਅਨੁਭਵ ਸਾਂਝਾ ਕੀਤਾ। ‘ਟੈਂਡਮ ਸਕਾਈਡਾਈਵਿੰਗ’ ਵਿੱਚ ਇੱਕ ਮਾਹਿਰ ਸਕਾਈਡਾਈਵਰ ਪੂਰੀ ਕਵਾਇਦ ਦੌਰਾਨ ਇਸ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਦੇ ਨਾਲ ਰਹਿੰਦਾ ਹੈ। ਸ਼ੇਖਾਵਤ ਨੇ ਕਿਹਾ, ‘‘ਇਹ ਦਿਨ ਯਕੀਨਨ ਮੇਰੇ ਲਈ ਹੌਸਲੇ ਵਾਲਾ ਦਿਨ ਹੈ। ਪੂਰੀ ਦੁਨੀਆਂ ਲਈ ਇਹ ਹਵਾਈ ਖੇਡ ਦੇ ਖੇਤਰ ਵਿੱਚ ਇੱਕ ਅਹਿਮ ਦਿਨ ਹੈ, ਜਦੋਂ ਲੋਕ ਪਹਿਲੀ ਵਾਰ ਵਿਸ਼ਵ ਸਕਾਈਡਾਈਵਿੰਗ ਦਿਵਸ ਮਨਾ ਰਹੇ ਹਨ।’’ ਇੱਥੇ ਭਾਰਤ ਦੇ ਨਾਰਨੌਲ (ਹਵਾਈ ਪੱਟੀ) ਵਿੱਚ ਸਕਾਈਡਾਈਵਿੰਗ ਸ਼ੁਰੂ ਹੋ ਗਈ ਹੈ। ਮੈਂ ਅੱਜ ਇੱਥੇ ਜਹਾਜ਼ ਤੋਂ ਛਾਲ ਲਗਾਈ।’’ -ਪੀਟੀਆਈ

Advertisement

Advertisement