For the best experience, open
https://m.punjabitribuneonline.com
on your mobile browser.
Advertisement

ਫਰਜ਼ੀ ਐੱਨਓਸੀ ਰਾਹੀਂ ਰਜਿਸਟਰੀਆਂ ਕਰਵਾਉਣ ਦੇ ਮਾਮਲੇ ’ਚ ਛੇਵਾਂ ਮੁਲਜ਼ਮ ਗ੍ਰਿਫ਼ਤਾਰ

07:29 AM May 07, 2024 IST
ਫਰਜ਼ੀ ਐੱਨਓਸੀ ਰਾਹੀਂ ਰਜਿਸਟਰੀਆਂ ਕਰਵਾਉਣ ਦੇ ਮਾਮਲੇ ’ਚ ਛੇਵਾਂ ਮੁਲਜ਼ਮ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 6 ਮਈ
ਤਹਿਸੀਲ ਵਿੱਚ ਫਰਜ਼ੀ ਐੱਨਓਸੀ ਨਾਲ ਸੈਂਕੜੇ ਰਜਿਸਟਰੀਆਂ ਕਰਵਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੀਰਾ ਲਾਲ ਵਜੋਂ ਹੋਈ ਹੈ। ਪੁਲੀਸ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਕਲੋਨਾਈਜ਼ਰ ਗੁਲਸ਼ਨ ਕੁਮਾਰ, ਅਸ਼ਟਾਮ ਫਰੋਸ਼ ਸੁਰੇਸ਼ ਜੈਨ, ਫਰਜ਼ੀ ਐੱਨਓਸੀ ਤਿਆਰ ਕਰਨ ਵਾਲਾ ਰਿਤਿਕ ਜੈਨ, ਵਿੱਕੀ ਠਾਕੁਰ ਅਤੇ ਪ੍ਰਾਪਰਟੀ ਡੀਲਰ ਕਪਿਲ ਗੁਪਤਾ ਸ਼ਾਮਲ ਹਨ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਰੋਕਣ ਅਤੇ ਨਾਜਾਇਜ਼ ਕਲੋਨੀਆਂ ’ਤੇ ਪਾਬੰਦੀ ਲਾਉਣ ਦੇ ਮਕਸਦ ਨਾਲ ਹਰੇਕ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਐੱਨਓਸੀ ਦੀ ਸ਼ਰਤ ਰੱਖੀ ਗਈ ਸੀ। ਸ਼ੁਰੂਆਤੀ ਦੌਰ ਵਿੱਚ ਤਹਿਸੀਲਾਂ ਵਿੱਚ ਨਾਜਾਇਜ਼ ਕਲੋਨੀਆਂ ਦੀ ਰਜਿਸਟਰੀਆਂ ’ਤੇ ਬਿਲਕੁਲ ਰੋਕ ਲੱਗ ਗਈ ਸੀ ਪਰ ਪੰਜਾਬ ਸਰਕਾਰ ਦੀ ਇਹ ਯੋਜਨਾ ਉਸ ਵੇਲੇ ਠੁੱਸ ਹੋ ਗਈ ਜਦੋਂ ਤਹਿਸੀਲ ਵਿੱਚ ਬੈਠੇ ਕੁਝ ਅਰਜ਼ੀ ਨਵੀਸ, ਕਲੋਨਾਈਜ਼ਰਾਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਰਿਕਾਰਡ ਵਿੱਚ ਜਾਅਲੀ ਐੱਨਓਸੀ ਲਾ ਕੇ ਰਜਿਸਟਰੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ਮਗਰੋਂ ਕਰੀਬ 175 ਜਾਅਲੀ ਐੱਨਓਸੀ ਨਾਲ ਰਜਿਸਟਰੀਆਂ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਥਾਣਾ ਮੁਖੀ ਅਜਿਤੇਸ਼ ਕੌਸ਼ਲ ਨੇ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ ਹੀਰਾ ਲਾਲ ਦੀ ਕਈ ਮਹੀਨਿਆਂ ਤੋਂ ਭਾਲ ਸੀ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੋਂ ਇੱਕ ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×