ਛੇ ਨੌਜਵਾਨ ਜੂਆ ਖੇਡਣ ਦੇ ਦੋਸ਼ ਹੇਠ ਗ੍ਰਿਫ਼ਤਾਰ
08:03 AM Jun 15, 2024 IST
Advertisement
ਰਤੀਆ (ਪੱਤਰ ਪ੍ਰੇਰਕ):
Advertisement
ਸੀਆਈਏ ਸਟਾਫ ਫਤਿਆਬਾਦ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਹਿਰ ਦੇ ਪੁਰਾਣਾ ਬੱਸ ਸਟੈਂਡ ਦੇ ਨੇੜੇ ਇਕ ਦੁਕਾਨ ਦੇ ਚੁਬਾਰੇ ’ਤੇ ਬਣੇ ਕਮਰੇ ਵਿੱਚ ਛਾਪਾ ਮਾਰ ਕੇ 6 ਨੌਜਵਾਨਾਂ ਨੂੰ ਜੂਆ ਖੇਡਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਕਰੀਬ 2,73,000 ਰੁਪਏ ਦੀ ਜੂਆ ਰਾਸ਼ੀ ਬਰਾਮਦ ਹੋਈ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement