ਕਾਰ ਦੀ ਫੇਟ ਵੱਜਣ ਕਾਰਨ ਛੇ ਸਾਲਾ ਬੱਚੀ ਜ਼ਖ਼ਮੀ
01:36 PM Jun 04, 2023 IST
ਚੰਡੀਗੜ੍ਹ: ਇੱਥੋਂ ਦੇ ਸੈਕਟਰ-45 ਸਥਿਤ ਲੇਬਰ ਚੌਕ ‘ਚ ਕਾਰ ਦੀ ਟੱਕਰ ਵੱਜਣ ਕਰਕੇ ਛੇ ਸਾਲਾ ਲੜਕੀ ਦੇ ਸੱਟਾਂ ਵੱਜੀਆਂ, ਜਿਸ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-34 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਮ ਬਹਾਦਰ ਵਾਸੀ ਬੁੜੈਲ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਸੈਕਟਰ-45 ਲੇਬਰ ਚੌਕ ‘ਤੇ ਕਾਰ ਨੇ ਸੜਕ ਤੋਂ ਪੈਦਲ ਲੰਘ ਰਹੀ ਲੜਕੀ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਨੂੰ ਜ਼ਖ਼ਮੀ ਹਾਲਤ ‘ਚ ਪੀਜੀਆਈ ਦਾਖ਼ਲ ਕਰਵਾਇਆ ਗਿਆ। -ਟਨਸ
Advertisement
Advertisement