ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਐੱਸਐੱਮ ਕਾਲਜ ਦੇ ਛੇ ਵਿਦਿਆਰਥੀ ਮੈਰਿਟ ’ਚ

09:02 AM Jul 13, 2023 IST
ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਅਤੇ ਸਟਾਫ਼ ਮੈਂਬਰ। -ਫੋਟੋ: ਸਾਗਰ

ਪੱਤਰ ਪ੍ਰੇਰਕ
ਦੀਨਾਨਗਰ, 12 ਜੁਲਾਈ
ਐੱਸਐੱਸਐੱਮ ਕਾਲਜ ਦੀਨਾਨਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਬੀਏ (6ਵਾਂ ਸਮੈਸਟਰ) ਦੇ ਨਤੀਜੇ ਵਿੱਚ ਛੇ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਸਥਾਨ ਪਾਇਆ ਹੈ।
ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਨੇ ਦੱਸਿਆ ਕਿ ਵਿਦਿਆਰਥਣ ਜੋਤੀ ਦੇਵੀ ਨੇ 81.6 ਫ਼ੀਸਦੀ ਅੰਕ ਹਾਸਲ ਕਰ ਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ 14ਵਾਂ, ਗਗਨਦੀਪ ਕੌਰ ਨੇ 81.3 ਫ਼ੀਸਦੀ ਅੰਕ ਲੈ ਕੇ 17ਵਾਂ, ਰਿਤਿਕਾ ਠਾਕੁਰ ਨੇ 80.9 ਫ਼ੀਸਦੀ ਅੰਕ ਲੈ ਕੇ 18ਵਾਂ, ਉਪਾਸਨਾ ਕੁਮਾਰੀ ਨੇ 78.7 ਫ਼ੀਸਦੀ ਅੰਕ ਲੈ ਕੇ 47ਵਾਂ, ਪਰਜੀਤ ਪਾਲ ਸਿੰਘ ਨੇ 77.7 ਫ਼ੀਸਦੀ ਅੰਕ ਲੈ ਕੇ 67ਵਾਂ ਅਤੇ ਨੇਹਾ ਰਾਣੀ ਨੇ 77.6 ਫ਼ੀਸਦੀ ਅੰਕ ਲੈ ਕੇ 68ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ 12 ਹੋਰ ਵਿਦਿਆਰਥੀਆਂ ਨੇ ਵੀ ਚੰਗੇ ਨੰਬਰ ਲੈ ਕੇ ਯੂਨੀਵਰਸਿਟੀ ਵਿੱਚ ਡਿਸਟਿੰਕਸ਼ਨ ਪ੍ਰਾਪਤ ਕਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਇਸ ਚੰਗੇ ਨਤੀਜੇ ਦਾ ਸਿਹਰਾ ਕਾਲਜ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਦਿੱਤਾ। ਇਸ ਮੌਕੇ ਪ੍ਰੋਫੈਸਰ ਪ੍ਰਬੋਧ ਗਰੋਵਰ, ਪ੍ਰੋ. ਸੁਬੀਰ ਰਗਬੋਤਰਾ, ਪ੍ਰੋ. ਸੋਨੂੰ ਮੰਗੋਤਰਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

Advertisement

Advertisement
Tags :
ਐੱਸਐੱਸਐੱਮਕਾਲਜਮੈਰਿਟਵਿਦਿਆਰਥੀ
Advertisement