For the best experience, open
https://m.punjabitribuneonline.com
on your mobile browser.
Advertisement

ਉੱਤਰ-ਪੱਛਮੀ ਪਾਕਿਸਤਾਨ ’ਚ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਹਮਲੇ ’ਚ ਛੇ ਫੌਜੀ ਤੇ 4 ਦਹਿਸ਼ਤਗਰਦ ਹਲਾਕ

04:36 PM Aug 22, 2023 IST
ਉੱਤਰ ਪੱਛਮੀ ਪਾਕਿਸਤਾਨ ’ਚ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਹਮਲੇ ’ਚ ਛੇ ਫੌਜੀ ਤੇ 4 ਦਹਿਸ਼ਤਗਰਦ ਹਲਾਕ
ਫਾਈਲ ਫੋਟੋ।
Advertisement

ਪਿਸ਼ਾਵਰ, 22 ਅਗਸਤ
ਤਹਿਰੀਕ-ਏ-ਤਾਲਬਿਾਨ (ਟੀਟੀਪੀ) ਅਤਿਵਾਦੀਆਂ ਵੱਲੋਂ ਖੈਬਰ ਪਖਤੂਨਖਵਾ ਸੂਬੇ ਵਿੱਚ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਕੀਤੇ ਹਮਲੇ ਵਿੱਚ ਛੇ ਪਾਕਿਸਤਾਨੀ ਫੌਜੀ ਤੇ ਚਾਰ ਦਹਿਸ਼ਤਗਰਦ ਮਾਰੇ ਗਏ। ਹਮਲਾ ਅਫ਼ਗ਼ਾਨਿਸਤਾਨ ਸਰਹੱਦ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਅਸਮਾਨ ਮੰਜ਼ਾ ਵਿਚ ਹੋਇਆ। ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਕਿ ਟੀਟੀਪੀ ਨੇ ਕਾਫ਼ਲੇ ’ਤੇ ਹਮਲਾ ਕੀਤਾ ਤੇ ਜਵਾਬੀ ਕਾਰਵਾਈ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ ਤੇ ਦੋ ਜ਼ਖ਼ਮੀ ਹੋ ਗਏ। -ਪੀਟੀਆਈ

Advertisement

Advertisement
Advertisement
Author Image

Advertisement