ਪੀਐੱਫ ਘੁਟਾਲੇ ਵਿੱਚ ਤਿੰਨ ਡਾਕਟਰਾਂ ਸਣੇ ਛੇ ਨੂੰ ਸਜ਼ਾ
06:53 AM Oct 25, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 24 ਅਕਤੂਬਰ
ਈਡੀ ਪੰਜਾਬ ਵਿੱਚ 2012 ਵਿੱਚ ਹੋਏ ਪ੍ਰੋਵੀਡੈਂਟ ਫੰਡ ਘੁਟਾਲੇ ਦੀ ਜਾਂਚ ਕਰ ਰਹੀ ਸੀ। ਅੱਜ ਅਦਾਲਤ ਨੇ ਤਿੰਨ ਡਾਕਟਰਾਂ ਸਮੇਤ ਛੇ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਦਿੱਤੀ ਹੈ। ਅਦਾਲਤੀ ਪੇਸ਼ੀ ਦੇ ਆਖ਼ਰੀ ਦਿਨ ਨਿਰੰਜਨ ਸਿੰਘ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਜਲੰਧਰ ਸੈਸ਼ਨ ਕੋਰਟ ਪੁੱਜੇ ਸਨ। ਜਲੰਧਰ ਸੈਸ਼ਨ ਕੋਰਟ ਨੇ ਮੁੱਖ ਦੋਸ਼ੀ ਕਰਮਪਾਲ ਗੋਇਲ ਨੂੰ ਪੰਜ ਸਾਲ, ਸ਼ੈਲੇਂਦਰ ਸਿੰਘ ਨੂੰ ਚਾਰ ਸਾਲ ਅਤੇ ਤਿੰਨ ਡਾਕਟਰਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਡਾਕਟਰਾਂ ਦੀ ਪਛਾਣ ਯੁਵਰਾਜ ਸਿੰਘ, ਕ੍ਰਿਸ਼ਨ ਲਾਲ, ਹਰਦੇਵ ਸਿੰਘ ਵਜੋਂ ਹੋਈ ਹੈ। ਹਰਦੇਵ ਸਿੰਘ ਦੀ ਪਤਨੀ ਨਿਰਮਲਾ ਦੇਵੀ ਨੂੰ ਵੀ ਇਸੇ ਕੇਸ ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।
Advertisement
Advertisement
Advertisement