ਚੌਕੀ ’ਤੇ ਹਮਲੇ ਵਿੱਚ ਛੇ ਪਾਕਿ ਸੁਰੱਖਿਆ ਮੁਲਾਜ਼ਮ ਹਲਾਕ
07:16 PM Dec 07, 2024 IST
Advertisement
ਪੇਸ਼ਾਵਰ, 7 ਦਸੰਬਰ
Advertisement
6 Pakistani security personnel killed: ਇਥੋਂ ਦੇ ਜ਼ਿਲ੍ਹਾ ਕੁੱਰਮ ਵਿੱਚ ਚੌਕੀ ’ਤੇ ਹਥਿਆਰਬੰਦਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿਚ ਛੇ ਪਾਕਿਸਤਾਨੀ ਸੁਰੱਖਿਆ ਮੁਲਾਜ਼ਮ ਮਾਰੇ ਗਏ ਜਦਕਿ ਸੱਤ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਿਛਲੇ ਕੁਝ ਦੇਰ ਤੋਂ ਦੋ ਫ਼ਿਰਕਿਆਂ ’ਚ ਲੜਾਈ ਚਲ ਰਹੀ ਹੈ ਜਿਸ ਦੌਰਾਨ ਹੁਣ ਤੱਕ 130 ਜਣੇ ਮਾਰੇ ਜਾ ਚੁੱਕੇ ਹਨ। ਇਕ ਅਧਿਕਾਰੀ ਸਲੀਮ ਖਾਨ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਨੇ ਬਾਗਮ ’ਚ ਫਰੰਟੀਅਰ ਕੌਰਪਸ ਜਾਂਚ ਚੌਕੀ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜ਼ਖ਼ਮੀ ਵਿਅਕਤੀਆ ਨੂੰ ਮਿਲਟਰੀ ਹਸਪਤਾਲ ਭੇਜਿਆ ਗਿਆ ਹੈ। ਇਸ ਘਟਨਾ ਦੀ ਹਾਲੇ ਤੱਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਟਾਂਕ ਜ਼ਿਲ੍ਹੇ ਵਿੱਚ ਪਾਕਿਸਤਾਨੀ ਤਾਲਿਬਾਨ ਖ਼ਿਲਾਫ਼ ਚਲਾਈ ਇੱਕ ਮੁਹਿੰਮ ਵਿੱਚ ਪਿਛਲੇ 24 ਘੰਟਿਆਂ ਵਿੱਚ 20 ਜਣੇ ਮਾਰੇ ਗਏ ਹਨ ਤੇ ਮ੍ਰਿਤਕਾਂ ਵਿੱਚ ਇੱਕ ਕਮਾਂਡਰ ਵੀ ਸ਼ਾਮਲ ਹੈ। -ਏਪੀ
Advertisement
Advertisement