ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰ ਕਾਬੂ

06:30 AM Jul 22, 2024 IST

ਡਾ. ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 21 ਜੁਲਾਈ
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਦੀ ਅਗਵਾਈ ਹੇਠ ਸੀਆਈਏ ਸਰਹਿੰਦ ਦੇ ਇੰਚਾਰਜ ਨਰਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਸਲੇ ਸਣੇ ਲੁੱਟਾਂ-ਖੋਹਾਂ ਕਰਨ ਵਾਲੇ ਬਿਹਾਰ ਨਾਲ ਸਬੰਧਤ ਗਰੋਹ ਦੇ ਛੇ ਮੈਬਰਾਂ ਨੂੰ ਕਾਬੂ ਕੀਤਾ ਹੈ। ਕਪਤਾਨ ਪੁਲੀਸ (ਜਾਂਚ) ਰਾਕੇਸ਼ ਯਾਦਵ ਨੇ ਦੱਸਿਆ ਕਿ 18 ਜੁਲਾਈ ਨੂੰ ਮੁਖ਼ਬਰ ਦੀ ਇਤਲਾਹ ’ਤੇ ਸੀਆਈਏ ਸਰਹਿੰਦ ਦੀ ਟੀਮ ਨੇ ਸਰਹਿੰਦ ਥਾਣੇ ਦੇ ਇਲਾਕੇ ਵਿੱਚੋਂ ਬਰਜੇਸ਼ ਕੁਮਾਰ ਪੁੱਤਰ ਬੰਦਰੀ ਵਾਸੀ ਵਿਕਾਸ ਨਗਰ ਮੰਡੀ ਗੋਬਿੰਦਗੜ੍ਹ, ਰਵੀ ਪੁੱਤਰ ਸੰਤੋਸ਼ ਸਾਹ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ, ਭਿੰਦਰ ਰਾਮ ਪੁੱਤਰ ਹੀਰਾ ਰਾਮ ਵਾਸੀ ਕੁੰਭੜਾ, ਸੂਰਜ ਕੁਮਾਰ ਪੁੱਤਰ ਸਚਿਤਾ ਨੰਦ ਵਾਸੀ ਰਾਮਪੁਰ ਜ਼ਿਲ੍ਹਾ ਕਟਿਹਾਰ ਬਿਹਾਰ ਹਾਲ ਵਾਸੀ ਯੁਸਾਦਿਆਂ ਨਗਰ ਮੰਡੀ ਗੋਬਿੰਦਗੜ੍ਹ, ਵਿਸ਼ਾਲ ਪਟੇਲ ਪੁੱਤਰ ਸੰਤਰੂਗਨ ਰਾਏ ਵਾਸੀ ਜਮੇਆ ਬਿਹਾਰ ਹਾਲ ਸੰਤ ਨਗਰ ਮੰਡੀ ਗੋਬਿੰਦਗੜ੍ਹ ਅਤੇ ਗਗਨ ਪੁੱਤਰ ਨਿਹਾਲ ਚੰਦ ਵਾਸੀ ਡਿਫੈਂਸ ਕਲੋਨੀ ਫ਼ਤਹਿਗੜ੍ਹ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਪਿਸਤੌਲ, ਦੋ ਕਿਰਪਾਨਾਂ ਅਤੇ ਇਕ ਲੋਹੇ ਦਾ ਪਾਈਪ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਹਿੰਦ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਿੰਦਰ ਰਾਮ ਕੋਲੋਂ ਪਿਸਤੌਲ, ਰਵੀ ਕੋਲੋਂ ਕਿਰਪਾਨ, ਬਰਜੇਸ਼ ਕੁਮਾਰ ਕੋਲੋਂ ਕਿਰਪਾਨ ਤੇ ਸੂਰਜ ਕੁਮਾਰ ਕੋਲੋਂ ਲੋਹੇ ਦਾ ਪਾਈਪ ਬਰਾਮਦ ਹੋਇਆ ਹੈ।

Advertisement

Advertisement