ਚੋਰ ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ
05:58 AM Nov 26, 2024 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 25 ਨਵੰਬਰ
ਲਹਿਰਾਗਾਗਾ ਪੁਲੀਸ ਨੇ ਚੋਰ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪ ਪੁਲੀਸ ਕਪਤਾਨ ਦੀਪਇੰਦਰ ਸਿੰਘ ਜੇਜੀ ਤੇ ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਪੁਲੀਸ ਸਟੇਸ਼ਨ ਵਿੱਚ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅਤੇ ਨਾਲ ਲੱਗਦੇ ਹਰਿਆਣਾ ਰਾਜ ਦੇ ਕਈ ਪਿੰਡਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਚੋਰੀ ਸਮੇਂ ਵਰਤੇ ਜਾਂਦੇ ਦੋ ਮੋਟਰਸਾਈਕਲਾਂ ਅਤੇ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਤੋਖ ਨਾਥ, ਬਿੰਦਰ ਨਾਥ ਅਤੇ ਚਰਨ ਦਾਸ ਉਰਫ ਅੰਗਰੇਜ਼ ਸਿੰਘ ਵਾਸੀ ਵਾਰਡ ਨੰਬਰ 15 ਲਹਿਰਾਗਾਗਾ, ਨਵਾਬ ਖਾਨ, ਸਕੀਨ ਨਾਥ ਵਾਸੀ ਵਾਰਡ ਨੰਬਰ 15 ਲਹਿਰਾਗਾਗਾ, ਮੱਖਣ ਨਾਥ ਉਰਫ ਮੱਖਣੀ ਪ੍ਰੇਰਦ ਡਾਕੀਆ ਨਾਥ ਵਾਸੀ ਸੁਨਾਮ ਅਤੇ ਗੁਲਜਾਰ ਸਿੰਘ ਵਾਸੀ ਜਾਪਲ (ਹਰਿਆਣਾ) ਵਜੋਂ ਹੋਈ ਹੈ।
Advertisement
Advertisement
Advertisement