ਵਿਦੇਸ਼ ਭੇਜਣ ਦੇ ਨਾਂ ’ਤੇ ਛੇ ਲੱਖ ਰੁਪਏ ਠੱਗੇ
08:44 AM Feb 13, 2024 IST
Advertisement
ਫ਼ਰੀਦਕੋਟ: ਫ਼ਰੀਦਕੋਟ ਪੁਲੀਸ ਨੇ ਇੱਥੋਂ ਦੇ ਟਰੈਵਲਰ ਏਜੰਟ ਖਿਲਾਫ਼ ਕਥਿਤ ਤੌਰ ’ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੁਮੀਤ ਸ਼ਰਮਾ ਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਲਈ ਟਰੈਵਲਰ ਏਜੰਟ ਦੀਪਕ ਸ਼ਰਮਾ ਨੂੰ 6 ਲੱਖ ਰੁਪਏ ਦਿੱਤੇ ਸਨ। ਦੀਪਕ ਸ਼ਰਮਾ ਨੇ ਸ਼ਿਕਾਇਤਕਰਤਾ ਦੀ ਪਤਨੀ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲੀਸ ਨੇ ਮੁੱਢਲੀ ਪੜਤਾਲ ਤੋਂ ਬਾਅਦ ਟਰੈਵਲਰ ਏਜੰਟ ਦੀਪਕ ਸ਼ਰਮਾ ਖਿਲਾਫ਼ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
- ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement