ਪੰਜਾਬ ਨੈਸ਼ਨਲ ਬੈਂਕ ਵਿੱਚੋਂ ਛੇ ਲੱਖ ਰੁਪਏ ਲੁੱਟੇ
07:37 AM Oct 30, 2024 IST
ਪੱਤਰ ਪ੍ਰੇਰਕ
ਮਜੀਠਾ, 29 ਅਕਤੂਬਰ
ਲੁਟੇਰਿਆਂ ਨੇ ਅੱਜ ਇਸ ਹਲਕੇ ਦੇ ਪਿੰਡ ਨਾਗਕਲਾਂ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਬਰਾਂਚ ਵਿੱਚੋਂ ਛੇ ਲੱਖ ਰੁਪਏ ਲੁੱਟ ਲਏ। ਇਹ ਘਟਨਾ ਸ਼ਾਮ ਲਗਪਗ ਚਾਰ ਵਜੇ ਵਾਪਰੀ। ਦੋ ਹਥਿਆਬੰਦ ਲੁਟੇਰੇ ਪੀਐੱਨਬੀ ਦੀ ਬਰਾਂਚ ਵਿੱਚ ਦਾਖ਼ਲ ਹੋਏ ਤੇ ਕੈਸ਼ੀਅਰ ਨੂੰ ਪਿਸਤੌਲ ਦਿਖਾ ਕੇ ਛੇ ਲੱਖ ਰੁਪਏ ਲੁੱੱਟ ਕੇ ਫ਼ਰਾਰ ਹੋ ਗਏ। ਬੈਂਕ ਅਧਿਕਾਰੀਆਂ ਅਨੁਸਾਰ ਲੁਟੇਰਿਆਂ ਨੇ ਚਿਹਰੇ ਢਕੇ ਹੋਏ ਸਨ। ਘਟਨਾ ਸਮੇਂ ਬੈਂਕ ਵਿੱਚ ਕੋਈ ਵੀ ਸੁਰੱਖਿਆ ਮੁਲਾਜ਼ਮ ਨਾ ਹੋਣ ਕਾਰਨ ਉਹ ਅਸਾਨੀ ਨਾਲ ਲਗਪਗ ਛੇ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪਤਾ ਚੱਲਦਿਆਂ ਹੀ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ। ਮਜੀਠਾ ਦੇ ਡੀਐੱਸਪੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
Advertisement
Advertisement