ਦੁਕਾਨ ’ਚੋਂ ਛੇ ਲੱਖ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ
07:44 AM Sep 30, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 29 ਸਤੰਬਰ
ਇੱਥੇ ਤਿੰਨ ਚੋਰ ਸ਼ੁੱਕਰਵਾਰ-ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਦੀ ਮੇਨ ਸੜਕ ’ਤੇ ਸਥਿਤ ਚੌਕ ਬੋਹੜੀ ਨੇੜਿਓਂ ਇਕ ਦੁਕਾਨ ਦੇ ਤਾਲੇ ਤੋੜ ਕੇ ਛੇ ਲੱਖ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਦੁਕਾਨ ਦੇ ਉਪਰ ਰਿਹਾਇਸ਼ ਵਿੱਚ ਰਹਿੰਦੇ ਤਜਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਚੋਰੀ ਬਾਰੇ ਸ਼ਨਿਚਰਵਾਰ ਸਵੇਰੇ ਪਤਾ ਲੱਗਾ| ਦੁਕਾਨ ਦੇ ਸੀਸੀਟੀਵੀ ਕੈਮਰਿਆਂ ਆਦਿ ਤੋਂ ਇਕੱਤਰ ਜਾਣਕਾਰੀ ਅਨੁਸਾਰ ਤਿੰਨ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿੱਚ ਰੱਖੇ ਤਿੰਨ ਲੱਖ ਰੁਪਏ, ਦੋ ਮੋਬਾਈਲ, ਏਸੀ ਦੀਆਂ ਕਾਪਰ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਸਥਾਨਕ ਥਾਣਾ ਸਿਟੀ ਦੇ ਏਐੱਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 331(4) ਤੇ 305 ਅਧੀਨ ਕੇਸ ਦਰਜ ਕੀਤਾ ਗਿਆ ਹੈ|
Advertisement
Advertisement
Advertisement