For the best experience, open
https://m.punjabitribuneonline.com
on your mobile browser.
Advertisement

ਸੀਰੀਆ ਵਿੱਚ ਅਮਰੀਕੀ ਟਿਕਾਣੇ ’ਤੇ ਡਰੋਨ ਹਮਲੇ ’ਚ ਛੇ ਕੁਰਦ ਲੜਾਕੇ ਹਲਾਕ

07:22 AM Feb 06, 2024 IST
ਸੀਰੀਆ ਵਿੱਚ ਅਮਰੀਕੀ ਟਿਕਾਣੇ ’ਤੇ ਡਰੋਨ ਹਮਲੇ ’ਚ ਛੇ ਕੁਰਦ ਲੜਾਕੇ ਹਲਾਕ
Advertisement

ਬੈਰੁਤ, 5 ਫਰਵਰੀ
ਪੂਰਬੀ ਸੀਰੀਆ ਵਿੱਚ ਐਤਵਾਰ ਦੇਰ ਰਾਤ ਅਮਰੀਕੀ ਸੈਨਿਕਾਂ ਦੇ ਟਿਕਾਣੇ ’ਤੇ ਹੋਏ ਡਰੋਨ ਹਮਲੇ ਵਿੱਚ ਛੇ ਸਹਿਯੋਗ ਕੁਰਦ ਲੜਾਕੇ ਹਲਾਕ ਹੋ ਗਏ। ਖਿੱਤੇ ਵਿੱਚ ਅਮਰੀਕੀ ਬਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਰਾਨ ਤੋਂ ਸਮਰਥਨ ਪ੍ਰਾਪਤ ਦਹਿਸ਼ਤਗਰਦਾਂ ਖ਼ਿਲਾਫ਼ ਅਮਰੀਕਾ ਵੱਲੋਂ ਸ਼ੁਰੂ ਕੀਤੇ ਗਏ ਜਵਾਬੀ ਹਮਲਿਆਂ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਪਹਿਲਾ ਹਮਲਾ ਹੈ। ਅਮਰੀਕਾ ਦਾ ਸਮਰਥਨ ਪ੍ਰਾਪਤ ਅਤੇ ਕੁਰਦ ਦੀ ਅਗਵਾਈ ਵਾਲੇ ਸੀਰਿਆਈ ਡੈਮਕਰੈਟਿਕ ਬਲਾਂ ਨੇ ਅੱਜ ਕਿਹਾ ਕਿ ਇਹ ਹਮਲਾ ਸੀਰੀਆ ਦੇ ਪੂਰਬੀ ਪ੍ਰਾਂਤ ਡੀਲ ਅਲ-ਜ਼ੌਰ ਵਿੱਚ ਅਲ-ਉਮਰ ਬੇਸ ਦੇ ਸਿਖਲਾਈ ਮੈਦਾਨ ਵਿੱਚ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਹਮਲਾ ਸੀਰੀਆ ਦੇ ਸ਼ਾਸਨ ਦੀ ਹਮਾਇਤ ਪ੍ਰਾਪਤ ਦਹਿਸ਼ਤਗਰਦ ਜਥੇਬੰਦੀ ਵੱਲੋਂ ਕੀਤਾ ਗਿਆ ਹੈ। ਇਸ ਹਮਲੇ ਵਿੱਚ ਕਿਸੇ ਅਮਰੀਕੀ ਸੈਨਿਕ ਦੇ ਮਰਨ ਦੀ ਕੋਈ ਖ਼ਬਰ ਨਹੀਂ ਹੈ। ਇਹ ਹਮਲਾ ਇਜ਼ਰਾਈਲ-ਹਮਾਸ ਜੰਗ ਵਿਚਾਲੇ ਸਾਰੇ ਮੱਧ ਪੂਰਬ ਵਿੱਚ ਫੈਲੇ ਤਣਾਅ ਦੌਰਾਨ ਹੋਇਆ ਹੈ। ਇਸੇ ਦੌਰਾਨ ਬਰਤਾਨੀਆ ਆਧਾਰਤ ਮਨੁੱਖੀ ਅਧਿਕਾਰਾਂ ਬਾਰੇ ਸੀਰਿਆਈ ਨਿਗਰਾਨ ਜਥੇਬੰਦੀ ਨੇ ਕਿਹਾ ਕਿ ਐਤਵਾਰ ਨੂੰ ਹੋਏ ਇਸ ਹਮਲੇ ਵਿੱਚ ਘੱਟੋ-ਘੱਟ ਸੱਤ ਐੱਸਡੀਐੱਫ ਲੜਾਕੇ ਮਾਰੇ ਗਏ ਹਨ ਅਤੇ ਘੱਟੋ-ਘੱਟ 18 ਹੋਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਇਹ ਹਮਲਾ ਐਤਵਾਰ ਨੂੰ ਦੇਰ ਰਾਤ ਹੋਇਆ। ਐੱਸਡੀਐੱਫ ਨੇ ਕਿਹਾ ਕਿ ਉਸ ਕੋਲ ਇਸ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×