For the best experience, open
https://m.punjabitribuneonline.com
on your mobile browser.
Advertisement

ਖਾਰਕੀਵ ’ਤੇ ਰੂਸੀ ਮਿਜ਼ਾਈਲ ਹਮਲੇ ’ਚ ਛੇ ਹਲਾਕ, 11 ਜ਼ਖ਼ਮੀ

08:18 AM Apr 07, 2024 IST
ਖਾਰਕੀਵ ’ਤੇ ਰੂਸੀ ਮਿਜ਼ਾਈਲ ਹਮਲੇ ’ਚ ਛੇ ਹਲਾਕ  11 ਜ਼ਖ਼ਮੀ
ਰੂਸੀ ਹਮਲੇ ’ਚ ਨੁਕਸਾਨੀ ਗਈ ਇਮਾਰਤ ਤੇ ਵਾਹਨ। -ਫੋਟੋ: ਰਾਇਟਰਜ਼
Advertisement

ਕੀਵ, 6 ਅਪਰੈਲ
ਰੂਸ ਦੀ ਸੈਨਾ ਵੱਲੋਂ ਯੂਕਰੇਨ ’ਤੇ ਲੰਘੀ ਰਾਤ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ਕਾਰਨ ਖਾਰਕੀਵ ’ਚ ਘੱਟ ਤੋਂ ਘੱਟ ਛੇ ਜਣਿਆਂ ਦੀ ਮੌਤ ਹੋ ਗਈ ਅਤੇ 11 ਜਣੇ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖਾਰਕੀਵ ਖੇਤਰ ਦੇ ਗਵਰਨਰ ਓਲੇਹ ਸਿਨੀਹੁਬੋਵ ਨੇ ਦੱਸਿਆ ਕਿ ਸ਼ਹਿਰ ’ਤੇ ਮਿਜ਼ਾਈਲ ਹਮਲਿਆਂ ਕਾਰਨ ਰਿਹਾਇਸ਼ੀ ਇਮਾਰਤਾਂ, ਇੱਕ ਗੈਸ ਸਟੇਸ਼ਨ, ਇੱਕ ਬੱਚਿਆਂ ਦੇ ਸਕੂਲ, ਇੱਕ ਕੈਫੇ ਅਤੇ ਕਈ ਕਾਰਾਂ ਦਾ ਨੁਕਸਾਨ ਹੋਇਆ ਹੈ।
ਹਵਾਈ ਸੈਨਾ ਕਮਾਂਡਰ ਅਨੁਸਾਰ ਰੂਸ ਨੇ ਰਾਤ ਭਰ ’ਚ ਯੂਕਰੇਨ ’ਤੇ ਕੁੱਲ ਮਿਲਾ ਕੇ ਇਰਾਨ ’ਚ ਬਣੀਆਂ 32 ਡਰੋਨ ਤੇ ਛੇ ਮਿਜ਼ਾਈਲਾਂ ਦਾਗੀਆਂ। ਲੈਫਟੀਨੈਂਟ ਜਨਰਲ ਮਾਇਕੋਲਾ ਓਲੇਸ਼ਚੁਕ ਨੇ ਇੱਕ ਬਿਆਨ ’ਚ ਕਿਹਾ ਕਿ ਯੂਕਰੇਨੀ ਹਵਾਈ ਰੱਖਿਆ ਬਲਾਂ ਨੇ ਤਿੰਨ ਕਰੂਜ਼ ਮਿਜ਼ਾਈਲਾਂ ਤੇ 28 ਡਰੋਨ ਹੇਠਾਂ ਸੁੱਟੇ ਹਨ। ਉਨ੍ਹਾਂ ਕਿਹਾ, ‘ਰੂਸੀ ਹੱਤਿਆਰੇ ਯੂਕਰੇਨੀਆਂ ਨੂੰ ਖੌਫ਼ਜ਼ਦਾ ਕਰਨਾ ਚਾਹੁੰਦੇ ਹਨ ਅਤੇ ਖਾਰਕੀਵ ਤੇ ਹੋਰ ਸ਼ਹਿਰਾਂ ’ਤੇ ਹਮਲੇ ਜਾਰੀ ਹਨ।’ ਰੂਸੀ ਸੈਨਾ ਨੇ ਇਨ੍ਹਾਂ ਹਮਲਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਕਿਹਾ ਕਿ ਯੂਕਰੇਨ ਨੇ ਅੱਜ ਸਵੇਰੇ ਰੂਸ ’ਤੇ ‘ਵੈਂਪਾਇਰ’ ਰਾਕੇਟ ਦਾਗੇ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ’ਤੇ ਦਾਗੇ ਗਏ ਸਾਰੇ 10 ਰਾਕੇਟਾਂ ਨੂੰ ਰੂਸ ਦੇ ਸਰਹੱਦੀ ਖੇਤਰ ਬੇਲਗਰਾਦ ’ਚ ਹਵਾਈ ਰੱਖਿਆ ਪ੍ਰਣਾਲੀਆਂ ਰਾਹੀਂ ਹੇਠਾਂ ਸੁੱਟ ਲਿਆ ਗਿਆ ਹੈ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×