ਨੇਪਾਲ ਵਿੱਚ ਹਾਦਸੇ ਦੌਰਾਨ ਛੇ ਭਾਰਤੀ ਸੈਲਾਨੀ ਜ਼ਖ਼ਮੀ
08:07 AM Jun 03, 2024 IST
ਕਾਠਮੰਡੂ: ਨੇਪਾਲ ਦੇ ਚਿਤਵਨ ਜ਼ਿਲ੍ਹੇ ਵਿੱਚ ਇੱਕ ਜੀਪ ਪਲਟਣ ਕਾਰਨ ਵਾਪਰੇ ਹਾਦਸੇ ਵਿੱਚ ਛੇ ਭਾਰਤੀ ਸੈਲਾਨੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਸ਼ਾਮਲ ਹਨ। ਇਹ ਹਾਦਸਾ ਖੈਰੇਨੀ ਵਿੱਚ ਦਰਾਈ ਝੀਲ ਨੇੜੇ ਵਾਪਰਿਆ। ਖੈਰੇਨੀ ਨਗਰਪਾਲਿਕਾ ਦੇ ਵਾਰਡ ਨੰਬਰ 12 ਦੇ ਚੇਅਰਪਰਸਨ ਕੇਦਾਰਨਾਥ ਪਾਂਤਾ ਨੇ ਦੱਸਿਆ ਕਿ ਸੈਲਾਨੀ ਜੰਗਲ ਸਫ਼ਾਰੀ ਲਈ ਚਿਤਵਨ ਨੈਸ਼ਨਲ ਪਾਰਕ ਵੱਲ ਜਾ ਰਹੇ ਸਨ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀ ਹੋਏ ਸਾਰੇ ਵਿਅਕਤੀ ਮੁੰਬਈ ਦੇ ਬੇਂਦਾਲੀ ਥਾਣਾ ਖੇਤਰ ਦੇ ਵਸਨੀਕ ਹਨ ਅਤੇ ਬਹੁਤਿਆਂ ਦੀ ਉਮਰ 60 ਸਾਲ ਤੋਂ ਉੱਪਰ ਹੈ। ਉਨ੍ਹਾਂ ਦੀ ਪਛਾਣ ਰਾਮਚੰਦਰ ਯਾਦਵ, ਸੁਦੇਸ਼ ਸ਼ੰਕਰ ਖਾਡੀਆ, ਪੰਕਜ ਗੁਪਤੇਸ਼ਵਰ, ਵਿਸ਼ਾਲੀ ਗੁਪਤੇਸ਼ਵਰ, ਸੁਸ਼ਮਿਤਾ ਸੁਦੇਸ਼ ਖਾਡੀਆ ਅਤੇ ਵਿਜੈ ਮੋਰ ਵਜੋਂ ਹੋਈ ਹੈ। ਜ਼ਖ਼ਮੀਆਂ ਦਾ ਭਰਤਪੁਰ ਅਤੇ ਰਤਨਾਨਗਰ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਨੇਪਾਲੀ ਜੀਪ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
Advertisement
Advertisement