For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਜੰਗਲ ਨੂੰ ਅੱਗ ਲੱਗਣ ਕਾਰਨ ਛੇ ਸੌ ਰੁੱਖ ਤੇ ਬੂਟੇ ਸੜੇ

10:12 AM May 28, 2024 IST
ਗੁਰੂ ਨਾਨਕ ਜੰਗਲ ਨੂੰ ਅੱਗ ਲੱਗਣ ਕਾਰਨ ਛੇ ਸੌ ਰੁੱਖ ਤੇ ਬੂਟੇ ਸੜੇ
Advertisement

ਸ਼ਾਹਕੋਟ (ਪੱਤਰ ਪ੍ਰੇਰਕ):

Advertisement

ਖੇਤਾਂ ਵਿੱਚ ਲਾਈ ਗਈ ਅੱਗ ਨੇ ਵਾਤਾਵਰਨ ਮਿੱਤਰਤਾ ਸੁਸਾਇਟੀ ਲੋਹੀਆਂ ਖਾਸ ਵੱਲੋਂ ਕਾਕੜ ਕਲਾਂ ਦੇ ਨਜ਼ਦੀਕ 2 ਕਨਾਲਾਂ ਵਿੱਚ ਲਾਏ ਗੁਰੂ ਨਾਨਕ ਜੰਗਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਕਰੀਬ 600 ਦਰੱਖਤ ਤੇ ਬੂਟੇ ਸੜ ਕੇ ਸੁਆਹ ਹੋ ਗਏ। ਵਾਤਾਵਰਨ ਮਿੱਤਰਤਾ ਸੁਸਾਇਟੀ ਦੇ ਆਗੂ ਗੁਰਦੀਪ ਸਿੰਘ, ਦਾਰਾ ਜਲਾਲਪੁਰ, ਫੁੰਮਣ ਸਿੰਘ, ਜਗਮੋਹਨ ਸਿੰਘ, ਡਾ. ਜਿੰਦਰ, ਫੁੰਮਨ ਸਿੰਘ, ਚਰਨ ਕਮਲ, ਜਸਕੰਵਲ ਸਵੀਟੀ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਲਾਏ ਉਕਤ ਜੰਗਲ ਨੂੰ ਉਨ੍ਹਾਂ ਸਖ਼ਤ ਮਿਹਨਤ ਨਾਲ ਕਾਮਯਾਬ ਕੀਤਾ ਸੀ, ਪਰ ਹੁਣ ਇੱਕ ਕਿਸਾਨ ਵੱਲੋਂ ਖੇਤਾਂ ਵਿੱਚ ਲਾਈ ਅੱਗ ਕਾਰਨ ਇਹ ਸੜ ਕੇ ਸਵਾਹ ਗਿਆ। ਉਨ੍ਹਾਂ ਦੱਸਿਆ ਕਿ ‘ਆਪ’ ਦੇ ਸਾਬਕਾ ਹਲਕਾ ਸ਼ਾਹਕੋਟ ਦੇ ਇੰਚਾਰਜ ਮਰਹੂਮ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਰਣਜੀਤ ਕੌਰ ਨੇ ਪੰਚਾਇਤ ਅਤੇ ਸੁਸਾਇਟੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਖੇਤਾਂ ਨੂੰ ਅੱਗ ਲਗਾਉਣ ਵਾਲੇ ਕਿਸਾਨ ਨੂੰ ਬੁਲਾ ਕੇ 10 ਹਜ਼ਾਰ ਰੁਪਏ ਦੇ ਨਵੇਂ ਬੂਟੇ ਲਗਾਉਣ ਅਤੇ ਬਚੇ ਬੂਟਿਆਂ ਨੂੰ ਹਫ਼ਤੇ ਵਿੱਚ 2 ਵਾਰ ਪਾਣੀ ਲਗਾਉਣ ਲਈ ਪਾਬੰਦ ਕੀਤਾ।

Advertisement
Author Image

joginder kumar

View all posts

Advertisement
Advertisement
×