For the best experience, open
https://m.punjabitribuneonline.com
on your mobile browser.
Advertisement

ਓਂਟਾਰੀਓ ਪੁਲੀਸ ਵੱਲੋਂ ਚੋਰੀ ਦੀਆਂ ਛੇ ਸੌ ਕਾਰਾਂ ਬਰਾਮਦ

07:40 AM Apr 05, 2024 IST
ਓਂਟਾਰੀਓ ਪੁਲੀਸ ਵੱਲੋਂ ਚੋਰੀ ਦੀਆਂ ਛੇ ਸੌ ਕਾਰਾਂ ਬਰਾਮਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਓਂਟਾਰੀਓ ਪੁਲੀਸ ਅਤੇ ਬਾਰਡਰ ਸੁਰੱਖਿਆ ਅਮਲੇ ਨੇ ਸਾਂਝੀ ਮੁਹਿੰਮ ਤਹਿਤ ਇੱਕ ਹਫਤੇ ਵਿਚ ਚੋਰੀ ਹੋਈਆਂ 598 ਕਾਰਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ’ਚੋਂ 430 ਕਾਰਾਂ ਟੋਰਾਂਟੋ ਖੇਤਰ ’ਚੋਂ ਚੋਰੀ ਹੋਈਆਂ ਸਨ। ਪੁਲੀਸ ਅਧਿਕਾਰੀ ਮਾਰਟੀ ਕੀਰਨ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਕਾਰਾਂ ਦੀ ਬਾਜ਼ਾਰੀ ਕੀਮਤ ਸਾਢੇ ਤਿੰਨ ਕਰੋੜ ਡਾਲਰ ਯਾਨੀ 200 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਕਾਰਾਂ ਚੋਰੀ ਕਰ ਕੇ ਸਮੁੰਦਰੀ ਰਸਤੇ ਮੱਧ ਅਫਰੀਕਾ, ਯੂਰਪ ਸਮੇਤ ਕਈ ਮੱਧ ਪੂਰਬੀ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ। ਇਸ ਮੁਹਿੰਮ ਤਹਿਤ ਮੌਂਟਰੀਅਲ ਬੰਦਰਗਾਹ ਤੋਂ ਲੱਦੇ ਜਾਣ ਵਾਲੇ 390 ਕੰਟੇਨਰ ਖੁੱਲ੍ਹਵਾਏ ਗਏ ਜਿਨ੍ਹਾਂ ’ਚੋਂ ਇਹ ਸਾਰੀਆਂ ਕਾਰਾਂ ਬਰਾਮਦ ਹੋਈਆਂ। ਬਰਾਮਦ ਕੀਤੀਆਂ ਗਈਆਂ ਕਾਰਾਂ ’ਚੋਂ ਬਹੁਤੀਆਂ ਲਗਜ਼ਰੀ ਤੇ ਮਹਿੰਗੀਆਂ ਹਨ। ਇਹ ਮਾਲਕਾਂ ਵੱਲੋਂ ਖਰੀਦੇ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਚੋਰੀ ਹੋ ਗਈਆਂ ਸਨ।

Advertisement

Advertisement
Author Image

sukhwinder singh

View all posts

Advertisement
Advertisement
×