ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੇ ਸੌ ਬੋਤਲਾਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ

07:51 PM Jun 29, 2023 IST
featuredImage featuredImage

ਪੱਤਰ ਪ੍ਰੇਰਕ

Advertisement

ਦੇਵੀਗੜ੍ਹ, 27 ਜੂਨ

ਪੁਲੀਸ ਵੱਲੋਂ ਛੇੜੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਜੁਲਕਾਂ ਦੀ ਪੁਲਸ ਨੇ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸਿੰਦਰਪਾਲ ਸਿੰਘ ਦੀ ਪੁਲਸ ਪਾਰਟੀ ਨੇ ਠੇਕਾ ਸ਼ਰਾਬ ਚੰਡੀਗੜ੍ਹ ਦੀਆਂ ਸੈਂਕੜੇ ਬੋਤਲਾਂ ਫੜੀਆਂ। ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਲਾਏ ਗਏ ਨਾਕੇ ਦੌਰਾਨ ਇੱਕ ਸ਼ੱਕੀ ਕਾਰ ਨੰਬਰ ਡੀਐੱਲ. 3ਸੀਬੀਏ-1389 ਵਿੱਚ ਆਏ ਵਿਅਕਤੀ ਪੁਲੀਸ ਨੂੰ ਵੇਖ ਕੇ ਕਾਰ ਛੱਡ ਕੇ ਸ਼ਰਾਰ ਹੋ ਗਏ। ਪੁਲੀਸ ਨੇ ਜਦੋਂ ਇਸ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 600 ਬੋਤਲਾਂ ਠੇਕਾ ਸ਼ਰਾਬ ਸੰਤਰਾ ਚੰਡੀਗੜ੍ਹ ਮਿਲੀਆਂ। ਇਸ ਸਬੰਧੀ ਪੁਲੀਸ ਨੇ ਆਬਕਾਰੀ ਐਕਟ ਤਹਿਤ ਸਲਵਿੰਦਰ ਸਿੰਘ ਵਾਸੀ ਬੁਢਣਪੁਰ, ਮਨਿੰਦਰ ਸਿੰਘ ਵਾਸੀ ਭਾਂਖਰ ਵਿਰੁਧ ਕੇਸ ਦਰਜ ਕਰ ਲਿਆ ਹੈ।

Advertisement

Advertisement
Tags :
ਸ਼ਰਾਬਚੰਡੀਗੜ੍ਹਬਰਾਮਦਬੋਤਲਾਂਮਾਰਕਾ