ਛੇ ਰੋਜ਼ਾ ਸੂਰਿਆ ਨਮਸਕਾਰ ਮੁਹਿੰਮ ਸਮਾਪਤ
08:59 AM Feb 03, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਫਰਵਰੀ
ਆਰੀਆ ਕੰਨਿਆ ਕਾਲਜ ਵਿੱਚ ਹਰਿਆਣਾ ਯੋਗ ਕਮਿਸ਼ਨ ਵੱਲੋਂ ਹਰ ਘਰ ਪਰਿਵਾਰ ਸੂਰਿਆ ਨਮਸਕਾਰ ਮੁਹਿੰਮ ਦਾ ਅੱਜ ਅੰਤ ਹੋ ਗਿਆ। ਇਹ ਮੁਹਿੰਮ ਬੀਤੀ 27 ਜਨਵਰੀ ਨੂੰ ਸ਼ੁਰੂ ਹੋਈ ਸੀ। ਇਸ ਵਿੱਚ ਵੱਖ-ਵੱਖ ਵਿਭਾਗਾਂ, ।ਸੈਲਾਂ ਤੇ ਕਲੱਬਾਂ ਦੀਆਂ ਵਿਦਿਆਰਥਣਾਂ ਨੂੰ ਸੂਰੀਆ ਨਮਸਕਾਰ ਦਾ ਅਭਿਆਸ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸੂਰੀਆ ਨਮਸਕਾਰ ਰਾਹੀਂ ਜੀਵਨ ਵਿਚ ਯੋਗ ਦਾ ਮਹੱਤਵ ਪ੍ਰਤੀ ਵਿਦਿਆਰਥਣਾਂ ਨੂੰ ਜਾਗਰੂਕ ਕਰਨਾ ਸੀ। ਸਮਾਪਤੀ ਸਮਾਰੋਹ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਨੋਡਲ ਅਧਿਕਾਰੀ ਸ਼ਿਵਾਨੀ ਸ਼ਰਮਾ ਦੀ ਸ਼ਲਾਘਾ ਕੀਤੀ। ਵਿਦਿਆਰਥਣ ਪੂਨਮ ਨੇ ਵਿਦਿਆਰਥਣਾਂ ਨੂੰ ਸੂਰੀਆ ਨਮਸਕਾਰ ਦੇ 12 ਆਸਣਾਂ ਦਾ ਅਭਿਆਸ ਕਰਾਇਆ। ਇਸ ਪ੍ਰੋਗਰਾਮ ਵਿਚ ਲਗਪਗ ਕਾਲਜ ਦੀਆਂ 323 ਵਿਦਿਆਰਥਣਾਂ ਨੇ ਹਿੱਸਾ ਲਿਆ।
Advertisement
Advertisement
Advertisement