ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਛੇ ਕ੍ਰਿਕਟ ਸੱਟੇਬਾਜ਼ ਗ੍ਰਿਫਤਾਰ

07:53 AM Jun 25, 2024 IST

ਪੱਤਰ ਪ੍ਰੇਰਕ
ਸਿਰਸਾ, 24 ਜੂਨ
ਇੱਥੇ ਅੱਜ ਪੁਲੀਸ ਟੀਮ ਨੇ ਫਤਿਆਬਾਦ ਤੇ ਸਿਰਸਾ ਦੇ ਛੇ ਕ੍ਰਿਕਟ ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਤੇ ਚੌਲ ਮਿੱਲ ਮਸ਼ੀਨਰੀ ਦੇ ਉਪਕਰਨ ਬਣਾਉਣ ਵਾਲੀ ਕੰਪਨੀ ਐੱਸਐੱਫ ਫੂਡ ਪ੍ਰੋਟੈਕ ਲਿਮਟਿਡ ਦੇ ਸੰਚਾਲਕ ਸੰਜੀਵ ਗੁਪਤਾ ਨਾਲ 33 ਕਰੋੜ ਰੁਪਏ ਦੀ ਧੋਖਾਧੜੀ ਮਾਰਨ ਦਾ ਦੋਸ਼ ਹੈ। ਸਿਰਸਾ ਦੇ ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਹੁਲ, ਸੰਜੈ, ਦਿਨੇਸ਼, ਸ਼ੁਭਮ, ਅਜੈ ਅਤੇ ਹਰਪਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਛੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਸਾਰੇ ਮੁਲਜ਼ਮ ਕ੍ਰਿਕਟ ਸੱਟੇਬਾਜ਼ੀ ਨਾਲ ਜੁੜੇ ਹੋਏ ਹਨ।

Advertisement

Advertisement