ਸੱਟੇਬਾਜ਼ੀ ਤੇ ਨਾਜਾਇਜ਼ ਸ਼ਰਾਬ ਵੇਚਣ ਸਬੰਧੀ ਛੇ ਕੇਸ ਦਰਜ
07:12 AM Jan 03, 2025 IST
ਪੱਤਰ ਪ੍ਰੇਰਕ
ਕੋਟਕਪੂਰਾ, 2 ਜਨਵਰੀ
ਕੋਟਕਪੂਰਾ ਪੁਲੀਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਅਤੇ ਦੜਾ ਸੱਟਾ ਲਾਉਣ ਵਾਲਿਆਂ ’ਤੇ ਸ਼ਿਕੰਜਾ ਕੱਸਦਿਆਂ 6 ਕੇਸ ਦਰਜ ਕੀਤੇ ਹਨ ਅਤੇ ਇਨ੍ਹਾਂ ਪਾਸੋਂ 66 ਬੋਤਲਾਂ ਸ਼ਰਾਬ ਅਤੇ ਸੱਟੇਬਾਜ਼ਾਂ ਤੋਂ ਭਾਰਤੀ ਕਰੰਸੀ, ਪੈਨ ਤੇ ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ। ਡੀਐੱਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਤੇ ਸਿਟੀ ਕੋਟਕਪੂਰਾ ਸਮੇਤ ਬਾਜਾਖਾਨਾ ਥਾਣੇ ਵਿੱਚ ਕੇਸ ਦਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਗੁਰੀ, ਗੁਰਤੇਜ ਸਿੰਘ ਤੇਜਾ ਪਿੰਡ ਭੈਰੋਂ ਭੱਟੀ, ਅਨਮੋਲ ਸਿੰਘ ਪੰਜਗਰਾਈਂ ਅਤੇ ਬੋਹੜ ਸਿੰਘ ਉਕੰਦਵਾਲਾ ਨੂੰ ਨਾਜਾਇਜ਼ ਸ਼ਰਾਬ ਸਮੇਤ ਜਦਕਿ ਧਲਵਿੰਦਰ ਸਿੰਘ ਪਿੰਡ ਢਿਲਵਾਂ ਕਲਾਂ ਅਤੇ ਜਗਦੀਸ਼ ਕੁਮਾਰ ਭੋਲਾ ਵਾਸੀ ਪੰਜਗਰਾਈਂ ਨੂੰ ਦੜਾ ਸੱਟਾ ਲਗਵਾਉਂਦਿਆਂ ਗ੍ਰਿਫ਼ਤਾਰ ਕੀਤਾ ਹੈ।
Advertisement
Advertisement