ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੜ੍ਹਾ-ਸੱਟਾ ਲਗਾਉਣ ਦੇ ਦੋਸ਼ ਹੇਠ ਛੇ ਕਾਬੂ

06:31 AM Oct 07, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸੱਟਾ ਲਗਾਉਣ ਦੇ ਦੋਸ਼ ਤਹਿਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਚਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਰਾਈਮ ਬ੍ਰਾਚ-1, ਲੁਧਿਆਣਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਪੋਹੀੜ ਬੱਸ ਅੱਡੇ ਦੇ ਨੇੜੇ ਸ਼ਰੇਆਮ ਦੜਾ-ਸੱਟਾ ਲਗਾ ਰਹੇ ਰੋਹਿਤ ਬਾਂਸਲ ਵਾਸੀ ਮਲੇਰਕੋਟਲਾ ਸਿਟੀ ਅਤੇ ਦਵਿੰਦਰ ਸਿੰਘ ਵਾਸੀ ਮੰਡੀ ਅਹਿਮਦਗੜ੍ਹ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 2140 ਰੁਪਏ ਦੇ ਕਰੰਸੀ ਨੋਟ ਅਤੇ 52 ਪੱਤੇ ਤਾਸ਼ ਦੇ ਬਰਾਮਦ ਕੀਤੇ ਹਨ। ਥਾਣਾ ਡੇਹਲੋਂ ਦੀ ਪੁਲੀਸ ਵੱਲੋਂ ਉਨ੍ਹਾਂ ਦੇ ਸਾਥੀਆਂ ਹੈਪੀ ਵਰਮਾ ਵਾਸੀ ਮੰਡੀ ਅਹਿਮਦਗੜ੍ਹ ਅਤੇ ਮੁਹੰਮਦ ਕੈਫ ਵਾਸੀ ਜਮਾਲਪੁਰ ਮਲੇਰਕੋਟਲਾ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਰਾਈਮ ਬ੍ਰਾਚ-1, ਲੁਧਿਆਣਾ ਦੇ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸੰਜੈ ਸੂਦ ਵਾਸੀ ਨੇੜੇ ਜਾਮਾ ਮਸਜਿਦ ਮਾਲੇਰਕੋਟਲਾ ਅਤੇ ਮੁਹੰਮਦ ਅਨਵਰ ਵਾਸੀ ਮਲੇਰਕੋਟਲਾ ਚੌਧਰੀਆ ਦਾ ਮੁਹੱਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2550 ਰੁਪਏ ਦੇ ਕਰੰਸੀ ਨੋਟ ਅਤੇ 52 ਪੱਤੇ ਤਾਸ਼ ਬਰਾਮਦ ਕੀਤੇ ਹਨ। ਥਾਣਾ ਡੇਹਲੋਂ ਦੀ ਪੁਲੀਸ ਵੱਲੋਂ ਉਨ੍ਹਾਂ ਦੇ ਸਾਥੀਆਂ ਮੁਹੰਮਦ ਅਕਤਰ ਵਾਸੀ ਮਲੇਰਕੋਟਲਾ ਅਤੇ ਪਿਆਰਾ ਸਿੰਘ ਵਾਸੀ ਮਲੇਰਕੋਟਲਾ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਰਾਈਮ ਬ੍ਰਾਚ- ਲੁਧਿਆਣਾ ਦੇ ਹੌਲਦਾਰ ਲਖਬੀਰ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਮੁਹੰਮਦ ਅਨਵਾਰ ਵਾਸੀ ਦਿੱਲੀ ਗੇਟ ਮਲੇਰਕੋਟਲਾ ਅਤੇ ਜਤਿੰਦਰ ਕੁਮਾਰ ਵਾਸੀ ਵੀਰ ਸਿੰਘ ਨਗਰ ਅਹਿਮਦਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2610 ਰੁਪਏ ਦੇ ਕਰੰਸੀ ਨੋਟ ਅਤੇ 52 ਪੱਤੇ ਤਾਸ਼ ਬਰਾਮਦ ਕੀਤੇ ਹਨ ਜਦਕਿ ਉਨ੍ਹਾਂ ਦੇ ਸਾਥੀ ਤਾਜ ਮੁਹੰਮਦ ਵਾਸੀ ਮਾਲੇਰਕੋਟਲਾ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement