ਕਤਲ ਦੇ ਦੋਸ਼ ਹੇਠ ਪਤਨੀ ਸਣੇ ਛੇ ਕਾਬੂ
05:34 AM Jun 06, 2025 IST
Advertisement
ਜਲੰਧਰ (ਪੱਤਰ ਪ੍ਰੇਰਕ): ਥਾਣਾ ਆਦਮਪੁਰ ਪੁਲੀਸ ਨੇ ਕਤਲ ਕੇਸ ਨੂੰ ਸੁਲਝਾਉਦੇ ਹੋਏ ਮ੍ਰਿਤਕ ਦੀ ਪਤਨੀ ਸੀਮਾ, ਸੱਸ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਆਦਮਪੁਰ ਹਰਦੇਵ ਪ੍ਰੀਤ ਸਿੰਘ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੀਮਾ ਆਪਣੇ ਪਤੀ ਨੂੰ ਮਰਵਾਉਣਾ ਚਾਹੁੰਦੀ ਸੀ ਕਿਉਂਕਿ ਸੰਦੀਪ ਆਪਣੀ ਪਤਨੀ ਸੀਮਾ ਦੇ ਚਾਲ ਚਲਣ ’ਤੇ ਸ਼ੱਕ ਕਰਦਾ ਸੀ। ਇਸ ਕਰ ਕੇ ਸੀਮਾ ਨੇ ਆਪਣੀ ਮਾਤਾ ਮੰਜੂ ਅਤੇ ਭਰਾ ਨਰੇਸ਼ ਕੁਮਾਰ ਨਾਲ ਮਿਲ ਕੇ ਸੰਦੀਪ ਦਾ ਕਤਲ ਕਰਵਾਉਣ ਦੀ ਸਾਜਿਸ਼ ਬਣਾਈ। ਸੰਦੀਪ ਆਦਮਪੁਰ ਤੋਂ ਛੁੱਟੀ ਕਰ ਕੇ ਅਲਾਵਲਪੁਰ ਨੂੰ ਜਾ ਰਿਹਾ ਸੀ ਤਾਂ ਕ੍ਰਿਸ਼ਨ ਵਰਮਾ ਨੇ ਆਪਣੇ ਸਾਥੀਆਂ ਨਵਦੀਪ ਅਤੇ ਇੱਕ ਨਾਬਾਲਗ ਨਾਲ ਮਿਲ ਕੇ ਸੰਦੀਪ ਨੂੰ ਕਤਲ ਕਰ ਦਿੱਤਾ। ਆਦਮਪੁਰ ਥਾਣੇ ਵਿੱਚ ਕੇਸ ਦਰਜ ਕਰ ਕੇ ਪੁਲੀਸ ਨੇ ਕ੍ਰਿਸ਼ਨ ਵਰਮਾ, ਨਵਦੀਪ, ਸੀਮਾ, ਮੰਜੂ ਤੇ ਨਰੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਨਾਬਾਲਗ ਨੂੰ ਲੁਧਿਆਣਾ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ।
Advertisement
Advertisement
Advertisement
Advertisement