ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁੱਟ ਦੇ ਮਾਮਲੇ ’ਚ ਦੋ ਨਾਬਾਲਗਾਂ ਸਣੇ ਛੇ ਕਾਬੂ

08:03 AM Jun 15, 2024 IST

ਨਵੀਂ ਦਿੱਲੀ (ਪੱਤਰ ਪ੍ਰੇਰਕ):

Advertisement

ਦਿੱਲੀ ਪੁਲੀਸ ਨੇ ਚਾਂਦਨੀ ਚੌਕ ਦੇ ਨਯਾ ਬਾਜ਼ਾਰ ਵਿੱਚ 70 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਦੋ ਨਾਬਾਲਗਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਚੋਰੀ 9 ਜੂਨ ਨੂੰ ਚਾਂਦਨੀ ਚੌਕ ਦੇ ਲਾਹੌਰੀ ਗੇਟ ਇਲਾਕੇ ’ਚ ਸਥਿਤ ਗੋਵਿੰਦ ਏਜੰਸੀ ਵਿੱਚ ਵਾਪਰੀ ਸੀ। ਪੁਲੀਸ ਮੁਤਾਬਕ ਸ਼ਿਕਾਇਤਕਰਤਾ ਛੱਗੋ ਮੱਲ ਪਾਂਡੇ (76) ਜੋ ਕਿ ਗੋਵਿੰਦ ਏਜੰਸੀ ਵਿੱਚ ਕੈਸ਼ ਕੁਲੈਕਸ਼ਨ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਉਸ ਨੂੰ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਕੇ ਲੁੱਟਿਆ ਗਿਆ। ਇਸ ਤੋਂ ਇਲਾਵਾ ਲੁੱਟ ਦੌਰਾਨ ਅਣਗਿਣਤ ਪੈਸਿਆਂ ਵਾਲਾ ਇੱਕ ਹੋਰ ਬੈਗ ਵੀ ਚੋਰੀ ਹੋ ਗਿਆ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦਿੱਲੀ ਪੁਲੀਸ ਦੀ ਅੱਠ ਮੈਂਬਰੀ ਟੀਮ ਨੇ ਮਸੂਰੀ, ਦੇਹਰਾਦੂਨ ਤੇ ਦਿੱਲੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਤੇ ਛੇ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ 30 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ।

Advertisement
Advertisement